ਪੰਜਾਬ

punjab

ETV Bharat / sitara

ਆਯੁਸ਼ਮਾਨ ਖੁਰਾਨਾ ਨੇ ਬਿੱਗ ਬੀ ਲਈ ਲਿਖਿਆ ਇੱਕ ਖ਼ਾਸ ਨੋਟ - ਗੁਲਾਬੋ ਸਿਤਾਬੋ

ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਬਿੱਗ ਬੀ ਲਈ ਇੱਕ ਨੋਟ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਬਿੱਗ ਬੀ ਨੇ ਅਦਾਕਾਰ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

special note written by Ayushman Khurana for the Big B
ਆਯੂਸ਼ਮਾਨ ਖੁਰਾਨਾ ਨੇ ਬਿੱਗ ਬੀ ਲਈ ਲਿਖਿਆ ਇੱਕ ਖ਼ਾਸ ਨੋਟ

By

Published : Jun 12, 2020, 6:51 PM IST

ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਆਪਣੀ ਅਗਾਮੀ ਫ਼ਿਲਮ 'ਗੁਲਾਬੋ ਸਿਤਾਬੋ' ਦੇ ਸਹਿ-ਅਦਾਕਾਰ ਅਮਿਤਾਭ ਬੱਚਨ ਲਈ ਇੱਕ ਨੋਟ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਬਿੱਗ ਬੀ ਅਦਾਕਾਰ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

ਨੋਟ ਵਿੱਚ ਅਦਾਕਾਰ ਨੇ ਲਿਖਿਆ, "ਜਦ ਸਾਡੇ ਦੇਸ਼ ਦਾ ਕੋਈ ਨੌਜਵਾਨ ਅਦਾਕਾਰੀ ਵਿੱਚ ਕਦਮ ਰੱਖਦਾ ਹੈ ਤਾਂ ਉਸ ਦਾ ਇੱਕ ਟੀਚਾ ਹੁੰਦਾ ਹੈ...ਅਮਿਤਾਭ ਬੱਚਨ ਬਣਨ ਦਾ। ਮੇਰੀ ਪਿਛਲੀ ਫ਼ਿਲਮ ਵਿੱਚ ਇਕ ਡਾਇਲਾਗ ਸੀ ਕਿ ਬੱਚਨ ਨੂੰ ਬਣਿਆ ਨਹੀਂ ਜਾ ਸਕਦਾ, ਬੱਚਨ ਤਾਂ ਬਸ ਹੁੰਦਾ ਹੈ। ਜਦ ਮੈਂ ਚੰਡੀਗੜ੍ਹ ਦੇ ਨੀਲਮ ਸਿਨੇਮਾ 'ਚ' ਫ਼ਿਲਮ 'ਹਮ' 'ਵੇਖੀ ਸੀ ਤੇ ਜਦ ਮੈਂ ਬੱਚਨ ਨੂੰ ਵੱਡੇ ਪਰਦੇ 'ਤੇ ਵੇਖਿਆ ਤਾਂ ਉਸ ਵੇਲੇ ਮੇਰੇ ਸਰੀਰ 'ਚ ਅਜਿਹੀ ਊਰਜਾ ਉਤਪੰਨ ਹੋਈ, ਜਿਸ ਨੇ ਮੈਨੂੰ ਅਦਾਕਾਰ ਬਣਨ ਲਈ ਮਜਬੂਰ ਕਰ ਦਿੱਤਾ।"

ਅੰਤ 'ਚ ਉਨ੍ਹਾਂ ਲਿਖਿਆ, "ਮੈਂ ਇਸ ਤਜ਼ਰਬੇ ਲਈ ਸ਼ੂਜਿਤ ਦਾ ਧੰਨਵਾਦ ਕਰਨਾ ਚਾਹਾਂਗਾ, ਕਿ ਉਨ੍ਹਾਂ ਨੇ ਮੈਨੂੰ ਅਮਿਤਾਭ ਬੱਚਨ ਵਰਗੇ ਸੁਪਰਹੀਰੋ ਨਾਲ ਕੰਮ ਕਰਨ ਦਾ ਮੌਕਾ ਦਿੱਤਾ। ਤੁਸੀਂ ਮੇਰੇ ਗੁਰੂ ਹੋ, ਤੁਹਾਡਾ ਹੱਥ ਫੜ ਕੇ ਇੱਥੋਂ ਤੱਕ ਪਹੁੰਚਿਆ ਹਾਂ।"

ਦੱਸ ਦੇਈਏ ਕਿ ਇਸ ਫ਼ਿਲਮ ਨੂੰ ਜੁਹੀ ਚਤੁਰਵੇਦੀ ਨੇ ਲਿਖਿਆ ਹੈ ਤੇ ਰੌਨੀ ਲਹਿਰੀ ਅਤੇ ਸ਼ੀਲ ਕੁਮਾਰ ਵੱਲੋਂ ਪੇਸ਼ ਕੀਤਾ ਗਿਆ। ਫਿਲਮ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।

ABOUT THE AUTHOR

...view details