ਹੈਦਰਾਬਾਦ : ਬਾਲੀਵੁੱਡ ਸਿੰਗਰ ਤੇ ਅਦਾਕਾਰਾ ਸੋਫੀ ਚੌਧਰੀ (SOPHIE Chaudhary ) ਲੰਮੇਂ ਸਮੇਂ ਤੋਂ ਬਾਅਦ ਮੁੜ ਆਪਣੀ ਇੱਕ ਵੀਡੀਓ ਦੇ ਕਾਰਨ ਚਰਚਾ ਵਿੱਚ ਆ ਗਈ ਹੈ। ਸੋਸ਼ਲ ਮੀਡੀਆ 'ਤੇ ਸੋਫੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸੋਫੀ ਦੀ ਖੂਬਸੁਰਤੀ ਵੀ ਵੇਖੀ ਜਾ ਸਕਦੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਖ਼ੁਦ ਨੂੰ ਕੁੱਤੇ ਤੋਂ ਕਿਵੇਂ ਬਚਾਇਆ।
ਇੱਕ ਕੁੱਤਾ ਉਸ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਸੋਫੀ ਨੇ ਆਪਣੇ ਪਾਲਤੂ ਕਤੂਰੇ ਨੂੰ ਗੱਡੀ ਦੀ ਪਿਛਲੀ ਸੀਟ ਤੋਂ ਚੁੱਕ ਕੇ ਗੋਦ ਵਿੱਚ ਲੈ ਲਿਆ। ਇਸ ਦੌਰਾਨ ਸੜਕ ਕਿਨਾਰ ਖੜ੍ਹਾ ਇੱਕ ਹੋਰ ਕੁੱਤਾ ਉਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ। ਇਹ ਵੇਖ ਕੇ ਅਦਾਕਾਰਾ ਮੁਸਕਰਾਉਂਦੀ ਹੋਈ ਨਜ਼ਰ ਆਈ।