ਪੰਜਾਬ

punjab

ETV Bharat / sitara

ਦਰਿਆਦਿਲ ਸੋਨੂੰ ਸੂਦ ਨੇ ਪਤਨੀ ਦੇ ਅੰਤਮ ਸੰਸਕਾਰ ਲਈ ਪਤੀ ਨੂੰ ਪੰਹੁਚਿਆ ਘਰ - ਸੋਸ਼ਲ ਮੀਡੀਆ

ਬਾਲੀਵੁੱਡ ਅਦਾਕਾਰ ਮਹਾਂਮਾਰੀ ਦੇ ਇਸ ਦੌਰ 'ਚ ਲਗਾਤਾਰ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕੰਮ ਕਰ ਰਹੇ ਹਨ। ਅਜਿਹੇ 'ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਇੱਕ ਵਿਅਕਤੀ ਜਿਸ ਦੀ ਪਤਨੀ ਦਾ ਦੇਹਾਂਤ ਹੋ ਗਿਆ, ਪਤਨੀ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਣ ਲਈ ਅਦਾਕਾਰ ਨੇ ਉਸ ਨੂੰ ਵਾਪਿਸ ਘਰ ਪਹੁੰਚਾਇਆ ਹੈ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ
ਬਾਲੀਵੁੱਡ ਅਦਾਕਾਰ ਸੋਨੂੰ ਸੂਦ

By

Published : Jun 12, 2020, 1:18 PM IST

ਮੁੰਬਈ: ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਸੋਨੂੰ ਸੂਦ ਇੱਕ ਵਾਰ ਮੁੜ ਤੋਂ ਮਜਬੂਰ ਇਨਸਾਨ ਲਈ ਮਦਦਗਾਰ ਬਣ ਸਾਹਮਣੇ ਆਏ ਹਨ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਰਹਿਣ ਵਾਲੇ ਇੱਕ ਗਰੀਬ ਆਦਮੀ ਨੂੰ ਆਪਣੀ ਪਤਨੀ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਘਰ ਪਹੁੰਚਣ ਵਿੱਚ ਮਦਦ ਕੀਤੀ ਹੈ।

ਦਰਿਆਦਿਲੀ ਦਿਖਾਉਂਦੇ ਹੋਏ ਸੂਦ ਨੇ 40 ਸਾਲਾ ਸੀਤਾਰਾਮ ਵਿਸ਼ਵਨਾਥ ਸ਼ੁਕਲਾ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਘਰ ਪਹੁੰਚ ਜਾਣਗੇ, ਅਦਾਕਾਰ ਨੇ ਇੱਕ ਫੈਨ ਦੀ ਬੇਨਤੀ 'ਤੇ ਅਜਿਹਾ ਕੀਤਾ।

ਇੱਕ ਪ੍ਰਸ਼ੰਸਕ ਨੇ ਸੋਨੂੰ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ, "ਡਿਅਰ ਸਰ ਸੋਨੂ ਸੂਦ ਮੇਰੇ ਗੁਆਂਢੀ ਸੀਤਾਰਾਮ ਦੀ ਪਤਨੀ ਵਾਰਾਣਸੀ ਵਿੱਚ ਅਕਾਲ ਚਲਾਣਾ ਕਰ ਗਏ ਹਨ। ਉਹ ਅੰਤਮ ਸੰਸਕਾਰ ਲਈ ਵਾਰਾਨਸੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਕੁਲ 3 ਲੋਕ ਹਨ। ਕਿਰਪਾ ਕਰਕੇ ਸੋਨ ਸੂਦ ਸਰ ਸਾਡੀ ਮਦਦ ਕਰੋ ਸਾਡੇ ਕੋਲ ਤੁਹਾਡੇ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।

ਦਬੰਗ ਅਭਿਨੇਤਾ ਨੇ ਉੱਤਰ ਦਿੰਦੇ ਹੋਏ ਲਿਖਿਆ, 'ਤੁਹਾਡੀ ਪਤਨੀ ਦੀ ਮੌਤ ਲਈ ਅਫਸੋਸ ਹੈ। ਅਸੀਂ ਉਨ੍ਹਾਂ ਨੂੰ ਕੱਲ੍ਹ ਭੇਜਾਂਗੇ। ਉਹ ਜਲਦੀ ਹੀ ਆਪਣੇ ਘਰ ਪਹੁੰਚ ਜਾਣਗੇ। ਭਗਵਾਨ ਭਲਾ ਕਰੇ।'

ਸੂਦ ਬਿਨਾਂ ਥੱਕੇ ਮਜ਼ਦੂਰਾਂ ਨੂੰ ਆਪਣੇ ਪਰਿਵਾਰਾਂ ਨਾਲ ਜੋੜਨ ਦੇ ਨੇਕ ਕੰਮ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੇ ਪਿਛਲੇ ਕੁੱਝ ਹਫ਼ਤਿਆਂ ਵਿੱਚ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਪੰਜਾਬ ਆਦਿ ਰਾਜਾਂ ਵਿੱਚ ਆਪਣੇ ਘਰ ਪਹੁੰਚਣ ਵਿੱਚ ਮਦਦ ਕੀਤੀ ਹੈ।

ਅਦਾਕਾਰ ਦੇ ਕੰਮ ਦੀ ਸੋਸ਼ਲ ਮੀਡੀਆ ਉਪਭੋਗਤਾਵਾਂ ਅਤੇ ਰਾਜਨੇਤਾਵਾਂ ਸਮੇਤ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ABOUT THE AUTHOR

...view details