ਨਵੀਂ ਦਿੱਲੀ:ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਗਾਇਕ ਦੀ ਮਧੁਰ ਆਵਾਜ਼ ਹਰ ਇੱਕ ਦੇ ਦਿਲ 'ਤੇ ਰਾਜ ਕਰਦੀ ਹੈ। ਹਾਲ ਹੀ ਦੇ ਵਿੱਚ ਲੰਡਨ 'ਚ ਬ੍ਰਿਟੇਨ ਦੇ ਸਾਲਾਨਾ 21 ਵੀਂ ਸਦੀ ਦੇ ਆਈਕਨ ਅਵਾਰਡ ਦੇ ਵਿੱਚ ਉਨ੍ਹਾਂ ਨੂੰ ਮੈਗਨੀਫੀਸੈਂਟ ਪਰਫ਼ਾਮਿੰਗ ਆਰਟਸ ਅਵਾਰਡ ਮਿਲਿਆ।
ਸੋਨੂੰ ਨੇ ਆਪਣੀ ਸਪੀਚ 'ਚ ਕਿਹਾ,"ਮੈਂ ਆਪ ਸਭ ਦਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਚੁਣਿਆ। ਇਹ ਮੇਰੇ ਲਈ ਬਹੁਤ ਮਾਨ ਵਾਲੀ ਗੱਲ ਹੈ ਕਿ ਇਨ੍ਹਾਂ 22 ਦੇਸ਼ਾਂ ਦੇ ਗਾਇਕਾਂ 'ਚ ਮੇਰਾ ਨਾਂਅ ਚੁਣਿਆ ਗਿਆ ਹੈ।"
ਹੋਰ ਪੜ੍ਹੋ: public Review: 'ਪਲ ਪਲ ਦਿਲ ਕੇ ਪਾਸ' ਦੇਖਣ ਆਏ ਦਰਸ਼ਕਾਂ ਦੀ ਅਜਿਹੀ ਰਹੀ ਪ੍ਰਤੀਕ੍ਰਿਆ
21ਵੀਂ ਸਦੀ ਆਈਕਨ ਅਵਾਰਡ ਸ਼ੁਰੂ ਕਰਨ ਪਿੱਛੇ ਯੂਕੇ ਸਥਿਤ ਭਾਰਤੀ ਮੂਲ ਦੇ ਉਦਮੀ ਤਰੁਣ ਗੁਲਾਟੀ ਅਤੇ ਪ੍ਰੀਤੀ ਰਾਣਾ ਦੀ ਸੋਚ ਹੈ। ਇਸ ਸਾਲ ਇਨ੍ਹਾਂ ਪੁਰਸਕਾਰਾਂ ਲਈ 700 ਨੋਮੀਨੇਸ਼ਨ ਆਏ ਸਨ ਜਿਨ੍ਹਾਂ ਵਿੱਚੋਂ 44 ਨੂੰ ਅੰਤਿੰਮ ਦੌਰ ਦੇ ਲਈ ਚੁਣਿਆ ਗਿਆ ਸੀ।
ਹੋਰ ਪੜ੍ਹੋ: Birthday Special: 39 ਸਾਲ ਦੀ ਹੋਈ ਬੇਬੋ, ਰਿਫ਼ਿਊਜ਼ੀ ਫ਼ਿਲਮ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਜ਼ਿਕਰਏਖ਼ਾਸ ਹੈ ਕਿ ਸੋਨੂੰ ਨਿਗਮ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਹੈ। ਚਾਰ ਸਾਲ ਦੀ ਉਮਰ ਤੋਂ ਉਹ ਗੀਤ ਗਾ ਰਿਹਾ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਦੇ ਨਾਲ ਮੰਚ 'ਤੇ ਮੁਹੰਮਦ ਰਫ਼ੀ ਦਾ ਗੀਤ 'ਕਿਆ ਹੁਆ ਤੇਰਾ ਵਾਅਦਾ' ਗੀਤ ਗਾਇਆ ਸੀ। ਬਚਪਨ 'ਚ ਸੋਨੂੰ ਆਪਣੇ ਪਿਤਾ ਨਾਲ ਸ਼ੋਅ ਲਗਾਉਣ ਜਾਂਦੇ ਸਨ।