ਨਵੀਂ ਦਿੱਲੀ: ਅਦਾਕਾਰਾ ਸੋਨਮ ਕਪੂਰ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਖ਼ੂਬਸੁਰਤ ਤੇ ਅਹਿਮ ਇਨਸਾਨ ਬਾਰੇ ਵਿੱਚ ਆਪਣੀ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹੋਏ ਆਨੰਦ ਅਹੂਜਾ ਦੇ ਨਾਲ ਪੈਰਿਸ ਟ੍ਰਿਪ ਦੀ ਥ੍ਰੋ-ਬੈਕ ਤਸਵੀਰ ਨੂੰ ਸਾਂਝਾ ਕੀਤਾ ਹੈ।
ਆਪਣੇ ਪਤੀ ਨੂੰ ਪੋਸਟ ਡੈਡੀਕੇਟ ਕਰਦੇ ਹੋਏ ਸੋਨਮ ਨੇ ਉਨ੍ਹਾਂ ਦੀ ਤਾਰੀਫ਼ ਵਿੱਚ ਕੈਪਸ਼ਨ ਲਿਖਿਆ ਹੈ। ਤਸਵੀਰ ਵਿੱਚ ਆਨੰਦ ਗ੍ਰੈ ਰੰਗ ਦੀ ਪੈਂਟ ਦੇ ਨਾਲ ਕਾਲੇ ਰੰਗ ਦੇ ਬਲੇਜ਼ਰ ਵਿੱਚ ਨਜ਼ਰ ਆ ਰਹੇ ਹਨ ਤੇ ਸੋਨਮ ਨੇ ਚਿੱਟੇ ਰੰਗ ਦੀ ਡ੍ਰੈਸ ਪਾਈ ਹੋਈ ਹੈ।
ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ,"ਦੁਨੀਆ ਦੇ ਬੈਸਟ ਪਤੀ ਲਈ ਤਾਰੀਫ ਵਾਲਾ ਪੋਸਟ... ਜੋ ਮੇਰੀ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ ਤੇ ਬਿਨ੍ਹਾਂ ਸ਼ਰਤ ਤੋਂ ਮੇਰੇ ਨਾਲ ਪਿਆਰ ਕਰਦਾ ਹੈ। ਮੈਨੂੰ ਨਹੀਂ ਪਤਾ ਤੁਹਾਡੇ ਬਿਨ੍ਹਾਂ ਮੈਂ ਕੀ ਕਰਦੀ @anandahuja Love You।"
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਅਦਾਕਾਰਾ ਨੇ ਇੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਉਹ ਕਿਸ ਤਰ੍ਹਾਂ ਲੌਕਡਾਊਨ ਵਿੱਚ ਆਪਣਾ ਸਮਾਂ ਗੁਜ਼ਾਰ ਰਹੀ ਹੈ। ਇਸ ਤਸਵੀਰ ਵਿੱਚ ਉਹ ਆਪਣੇ ਪਤੀ ਨਾਲ ਕਿਤਾਬ ਪੜ੍ਹਦੀ ਹੋਈ ਨਜ਼ਰ ਆ ਰਹੀ ਹੈ।