ਮੁੰਬਈ :ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਐਤਵਾਰ ਨੂੰ 34 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਨੇ ਆਪਣਾ ਜਨਮ ਦਿਨ ਮੁੰਬਈ ਦੇ ਇਕ ਨਿਜੀ ਰੈਸਟੋਰੈਂਟ 'ਚ ਪਰਿਵਾਰ ਅਤੇ ਕਰੀਬੀ ਦੋਸਤਾਂ ਦੇ ਨਾਲ ਮਨਾਇਆ।
ਸੋਨਮ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇੰਨਾਂ ਤਸਵੀਰਾਂ 'ਚ ਸੋਨਮ ਦੇ ਪਤੀ ਆਨੰਦ ਆਹੂਜਾ, ਪਿਤਾ ਅਨਿਲ ਕਪੂਰ, ਭੈਣ ਰਿਆ ਕਪੂਰ ,ਮਾਂ ਸੁਨੀਤਾ, ਅਨੁਪਮ ਖੇਰ ਅਤੇ ਕਰੀਬੀ ਦੋਸਤ ਸ਼ਾਮਿਲ ਹਨ। ਸੋਨਮ ਨੇ ਇਸ ਮੌਕੇ ਬਲੈਕ ਆਊਟਫ਼ਿਟ ਪਾਇਆ ਹੋਇਆ ਸੀ।
34 ਸਾਲਾਂ ਦੀ ਹੋਈ ਮਸਕਲੀ - birthday
2007 'ਚ 'ਸਾਵਰੀਆ' ਫ਼ਿਲਮ ਨਾਲ ਅਦਾਕਾਰੀ ਦੀ ਸ਼ੂਰੁਆਤ ਕਰਨ ਵਾਲੀ ਸੋਨਮ ਕਪੂਰ ਐਤਵਾਰ ਨੂੰ 34 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸਾਮਣੇ ਆ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਸੋਨਮ ਨੇ ਆਪਣੀ ਅਦਾਕਾਰੀ ਕਰੀਅਰ ਦੀ ਸ਼ੁੁਰੂਆਤ 2007 'ਚ ਆਈ ਫ਼ਿਲਮ 'ਸਾਵਰੀਆ' ਫ਼ਿਲਮ ਦੇ ਨਾਲ ਕੀਤੀ ਸੀ। ਇਸ ਫ਼ਿਲਮ ਦੇ ਵਿੱਚ ਰਣਬੀਰ ਕਪੂਰ ਨੇ ਵੀ ਆਪਣਾ ਬਾਲੀਵੁੱਡ ਡੈਬਯੂ ਕੀਤਾ ਸੀ। ਸ਼ੂਰੁਆਤੀ ਦੌਰ 'ਚ ਸੋਨਮ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਫ਼ਲਾਪ ਹੋਈਆਂ।
ਪਰ ਫ਼ਲਾਪ ਫ਼ਿਲਮਾਂ ਤੋਂ ਬਾਅਦ ਵੀ ਸੋਨਮ ਨੇ ਹਾਰ ਨਹੀਂ ਮੰਨੀ ਉਸ ਨੇ ਫ਼ਿਲਮ ਖ਼ੂਬਸੂਰਤ, ਨੀਰਜਾ, ਵੀਰੇ ਦੀ ਵੈਡਿੰਗ ਫ਼ਿਲਮ ਦੇ ਨਾਲ ਇਹ ਸਾਬਿਤ ਕੀਤਾ ਕਿ ਉਹ ਵੀ ਬਾਲੀਵੁੱਡ 'ਚ ਟਾਪ ਦੀ ਅਦਾਕਾਰਾ ਹੈ। ਇੱਕ ਨਿਜੀ ਇੰਟਰਵਿਊ 'ਚ ਸੋਨਮ ਦੱਸਦੀ ਹੈ ਕਿ ਫ਼ਿਲਮਾਂ 'ਚ ਅਦਾਕਾਰੀ ਤੋਂ ਪਹਿਲਾਂ ਉਹ ਕਈ ਫ਼ਿਲਮਾਂ 'ਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕੀ ਹੈ।