ਮੁੰਬਈ: ਬਾਲੀਵੁੱਡ ਦੀ ਬੋਲਡ ਤੇ ਪ੍ਰਭਾਵਸ਼ਾਲੀ ਅਦਾਕਾਰਾ ਸਵਰਾ ਭਾਸਕਰ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਲੌਕਡਾਊਨ ਦੇ ਚੱਲਦਿਆਂ ਉਨ੍ਹਾਂ ਦੇ ਦੋਸਤ ਸਵਰਾ ਨੂੰ ਸੋਸ਼ਲ ਮੀਡੀਆ ਉੇੱਤੇ ਹੀ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਅਦਾਕਾਰਾ ਸੋਨਮ ਕਪੂਰ ਨੇ ਵੀ ਬੇੱਹਦ ਹੀ ਖ਼ਾਸ ਅੰਦਾਜ਼ ਵਿੱਚ ਸਵਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਸੋਨਮ ਨੇ ਖ਼ਾਸ ਤਸਵੀਰ ਸ਼ੇਅਰ ਕਰ ਸਵਰਾ ਨੂੰ ਦਿੱਤੀ ਜਨਮਦਿਨ ਦੀ ਵਧਾਈ
ਅਦਾਕਾਰਾ ਸਵਰਾ ਭਾਸਕਰ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਸੋਨਮ ਕਪੂਰ ਨੇ ਵੀ ਬੇੱਹਦ ਹੀ ਖ਼ਾਸ ਅੰਦਾਜ਼ ਵਿੱਚ ਸਵਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਸੋਨਮ ਨੇ ਇੰਸਟਾਗ੍ਰਾਮ ਉੱਤੇ ਸਵਰਾ ਦੇ ਨਾਲ ਦੋ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਤਸਵੀਰ ਸੋਨਮ ਦੇ ਵਿਆਹ ਦੀ ਹੈ, ਜਿਸ ਵਿੱਚ ਉਹ ਦੋਵੇਂ ਅਦਾਕਾਰਾ ਕਾਫ਼ੀ ਖ਼ੂਬਸੂਰਤ ਦਿਖ ਰਹੀਆਂ ਸਨ। ਇਸ ਦੇ ਨਾਲ ਹੀ ਦੂਜੀ ਤਸਵੀਰ ਵਿੱਚ ਸਵਰਾ ਵਿਆਹ ਦੇ ਜੋੜੇ ਵਿੱਚ ਸਜੀ ਸੋਨਮ ਨਾਲ ਦਿਖ ਰਹੀ ਹੈ।
ਸੋਨਮ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ,"ਜਨਮਦਿਨ ਬਹੁਤ ਬਹੁਤ ਮੁਬਾਰਕ ਹੋ ਸਵਰੂ! ਤੁਹਾਡਾ ਸਾਹਸ ਤੇ ਉਤਸ਼ਾਹ ਬੇੱਹਦ ਪ੍ਰੇਰਣਾਦਾਇਕ ਹੈ। ਤੁਸੀਂ ਹਮੇਸ਼ਾ ਇਸ ਤਰ੍ਹਾ ਹੀ ਰਹਿਣਾ। ਤੁਹਾਨੂੰ ਦੁਨੀਆਂ ਦਾ ਸਾਰਾ ਪਿਆਰ ਤੇ ਖ਼ੁਸ਼ੀਆਂ ਮਿਲਣ।" ਲੋਕ ਸੋਨਮ ਦੀ ਇਸ ਪੋਸਟ ਉੱਤੇ ਸਵਰਾ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦੇ ਰਹੇ ਹਨ।