ਪੰਜਾਬ

punjab

ETV Bharat / sitara

ਸੋਨਮ ਕਪੂਰ ਨੇ ਇਸ ਅੰਦਾਜ 'ਚ ਕਿਹਾ ਭੈਣ ਜਾਨ੍ਹਵੀ ਕਪੂਰ ਨੂੰ 'ਹੈਪੀ ਬਰਥਡੇਅ' - Instagram

ਫ਼ਿਲਮ 'ਧੜਕ' ਦੀ ਅਦਾਕਾਰਾ ਜਾਨ੍ਹਵੀ ਕਪੂਰ 6 ਮਾਰਚ ਨੂੰ ਆਪਣਾ 22 ਵਾਂ ਜਨਮਦਿਨ ਮਨ੍ਹਾਂ ਰਹੀ ਹੈ। ਇਸ ਮੌਕੇ ਉਨ੍ਹਾਂ ਦੀ ਭੈਣ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਜਾਨ੍ਹਵੀ ਕਪੂਰ ਦੇ ਬਚਪਨ ਦੀ ਤਸਵੀਰ ਨੂੰ ਸਾਂਝਾਂ ਕੀਤਾ ਹੈ।

By

Published : Mar 6, 2019, 7:32 PM IST

ਹੈਦਰਾਬਾਦ: ਆਪਣੀ ਪਹਿਲੀ ਹੀ ਫ਼ਿਲਮ 'ਧੜਕ' ਦੇ ਨਾਲ ਸ਼ਾਨਦਾਰ ਐਕਟਿੰਗ ਦੇ ਨਾਲ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਵਾਲੀ ਜਾਨ੍ਹਵੀ ਕਪੂਰ 6 ਮਾਰਚ ਨੂੰ ਆਪਣਾ 22 ਵਾਂ ਜਨਮਦਿਨ ਮਨ੍ਹਾਂ ਰਹੀ ਹੈ। ਇਸ ਮੌਕੇ ਉਨ੍ਹਾਂ ਦੀ ਭੈਣ ਸੋਨਮ ਕਪੂਰ ਨੇ ਜਾਨ੍ਹਵੀ ਨੂੰ ਇਕ ਵੱਖਰੇ ਹੀ ਢੰਗ ਦੇ ਨਾਲ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਜਾਨ੍ਹਵੀ ਕਪੂਰ ਦੀ ਬਚਪਨ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ, "ਹੈਪੀ-ਹੈਪੀ ਬਰਥਡੇਅ ਬੇਬੀ ਜਾਣੂ ,ਬੇਬੀ ਗਰਲ ਨੂੰ ਮੇਰਾ ਢੇਰ ਸਾਰਾ ਪਿਆਰ ,ਆਪਣੀ ਸ਼ਾਨਦਾਰ ਮੁਸਕਾਨ ਦੇ ਨਾਲ ਹਮੇਸ਼ਾ ਹੱਸਦੀ ਰਹਿਣਾ।"

ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਨੇ ਬੋਨੀ ਕਪੂਰ ਦੇ ਨਾਲ ਸਾਲ 1996 'ਚ ਵਿਆਹ ਕਰਵਾਇਆ ਸੀ।1997 'ਚ ਜਾਨ੍ਹਵੀ ਕਪੂਰ ਅਤੇ ਸਾਲ 2000 'ਚ ਖੁਸ਼ੀ ਕਪੂਰ ਦਾ ਜਨਮ ਹੋਇਆ ਸੀ। ਜਾਨ੍ਹਵੀ ਕਪੂਰ ਦੀ ਪੜ੍ਹਾਈ ਦੀ ਸ਼ੁਰੂਆਤ ਮੁੰਬਈ ਦੇ ਧੀਰੂਬਾਈ ਅੰਬਾਨੀ ਸਕੂਲ ਤੋਂ ਹੋਈ ਸੀ। ਪਿੱਛਲੇ ਸਾਲ ਜੁਲਾਈ 'ਚ ਉਨ੍ਹਾਂ ਆਪਣਾ ਬਾਲੀਵੁੱਡ ਡੈਬਯੂ ਫ਼ਿਲਮ 'ਧੜਕ' ਤੋਂ ਕੀਤਾ ਸੀ। ਇਸ ਵੇਲੇ ਜਾਨ੍ਹਵੀ ਆਪਣੀ ਦੂਸਰੀ ਫ਼ਿਲਮ 'ਗੁਣਜਨ ਸਕਸੇਨਾ-ਬਾਯੋਪਿਕ' ਦੀ ਸ਼ੂਟਿੰਗ 'ਚ ਮਸਰੂਫ ਹੈ।

ABOUT THE AUTHOR

...view details