ਮੁੰਬਈ: ਹਾਲ ਹੀ ਵਿੱਚ ਹੇਲੋਵੀਨ ਦਿਵਸ ਦੇਸ਼-ਵਿਦੇਸ਼ ਵਿੱਚ ਕਾਫ਼ੀ ਉਤਸ਼ਾਹ ਨਾਲ ਮਨਾਇਆ ਗਿਆ ਹੈ। ਇਸ ਮੌਕੇ ਅਦਾਕਾਰਾ ਤਾਪਸੀ ਪੰਨੂ ਅਤੇ ਬਿਪਾਸ਼ਾ ਬਾਸੂ ਨੇ ਆਪਣੀ ਇੱਕ ਡਰਾਉਣੀ ਲੁੱਕ ਨੂੰ ਸਾਂਝਾ ਕੀਤਾ। ਹਾਲਾਂਕਿ ਸੋਨਮ ਕਪੂਰ ਨੇ ਇਸ ਮੌਕੇ 'ਤੇ ਦੇਸੀ ਲੁੱਕ ਨਾਲ ਦੇਸੀ ਮੋੜ ਪਾ ਦਿੱਤਾ ਹੈ। ਉਸ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਅਨਾਰਕਲੀ ਦੇ ਲੁੱਕ 'ਚ ਨਜ਼ਰ ਆ ਰਹੀ ਹੈ। ਸੋਨਮ ਦੇ ਨਾਲ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਵੀ ਰਵਾਇਤੀ ਰੂਪ ਵਿੱਚ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: ਫ਼ਿਲਮ 'ਬਾਲਾ' ਨੂੰ ਲੈ ਕੇ ਆਯੂਸ਼ਮਾਨ ਖੁਰਾਣਾ ਨੇ ਦੱਸੀ ਅਹਿਮ ਗੱਲ
ਇਸ ਦੇ ਨਾਲ ਹੀ ਉਹ ਰਵਾਇਤੀ ਪਹਿਰਾਵੇ ਦੇ ਨਾਲ ਗਲੇ ਵਿੱਚ ਭਾਰੀ ਮਣਕਿਆਂ ਦੀ ਮਾਲਾ ਪਾਈ ਖੜ੍ਹੀ ਦਿਖਾਈ ਦੇ ਰਹੀ ਹੈ। ਸੋਨਮ ਕਪੂਰ ਦਾ ਇਹ ਲੁੱਕ ਵਾਇਰਲ ਹੋ ਰਿਹਾ ਹੈ। ਸੋਨਮ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ- ਪਿਆਰ ਕਿਆ ਤੋਂ ਡਰਨਾ ਕਿਆ?
ਹੋਰ ਪੜ੍ਹੋ: ਸਲਮਾਨ ਨੇ ਕੀਤੀ ਸ਼ਾਹਰੁਖ਼ ਦੀ ਬਹਾਦਰੀ ਦੀ ਸ਼ਲਾਘਾ
ਦੱਸ ਦਈਏ ਕਿ ਸੋਨਮ ਕੁਝ ਸਮਾਂ ਪਹਿਲਾਂ ਫ਼ਿਲਮ ਜ਼ੋਇਆ ਫ਼ੈਕਟਰ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। ਇਹ ਫ਼ਿਲਮ ਅਨੁਜਾ ਚੌਹਾਨ ਦੀ ਕਿਤਾਬ 'ਤੇ ਅਧਾਰਿਤ ਹੈ। ਜ਼ੋਇਆ ਫੈਕਟਰ ਇੱਕ ਜ਼ੋਯਾ ਸੋਲੰਕੀ ਨਾਂਅ ਦੀ ਕੁੜੀ ਦੀ ਕਹਾਣੀ ਹੈ, ਜੋ ਆਪਣੇ ਆਪ ਨੂੰ ਅਸ਼ੁੱਭ ਮੰਨਦੀ ਹੈ, ਪਰ ਉਸ ਦੇ ਪਿਤਾ ਉਸ ਨੂੰ ਕ੍ਰਿਕਟ ਲਈ ਖੁਸ਼ਕਿਸਮਤ ਮੰਨਦੇ ਹਨ। ਦੱਸਣਯੋਗ ਹੈ ਕਿ ਫ਼ਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।