ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਪੁਰਾਣੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਦੇ ਹੱਥ ਵਿੱਚ ਬੈਗ ਤੇ ਏਅਰਪੋਰਟ 'ਤੇ ਖੜ੍ਹੀ ਹੋਈ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨਾਲ ਅਦਾਕਾਰਾ ਨੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ ਹੈ, "ਮੇਰੇ ਸਾਰੇ ਬੈਗ ਤਿਆਰ ਨੇ....ਮੈਂ ਜਾਣ ਲਈ ਤਿਆਰ ਹਾਂ......ਕਿਤੇ ਵੀ....ਮੈਂ ਘੁੰਮਣ-ਫਿਰਣ ਨੂੰ ਮਿਸ ਕਰ ਰਹੀ ਹਾਂ।"