ਮੁੰਬਈ: ਬੀਤੀ ਰਾਤ ਪੀਐਮ ਮੋਦੀ ਦੀ ਅਪੀਲ ਉੱਤੇ ਸਾਰਿਆਂ ਨੇ ਆਪਣੇ ਆਪਣੇ ਘਰਾਂ ਵਿੱਚ ਦੀਵੇ ਜਗਾਏ। ਪਰ ਉਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੇ ਪਟਾਕੇ ਵੀ ਚਲਾਏ, ਜਿਸ ਨੂੰ ਲੈ ਕੇ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਜਿਨ੍ਹਾਂ ਵਿੱਚੋਂ ਇੱਕ ਹੈ ਸੋਨਮ ਕਪੂਰ। ਸੋਨਮ ਨੇ ਪਟਾਕੇ ਚਲਾਉਣ ਵਾਲਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ, ਪਰ ਸਵਾਲ ਖੜ੍ਹੇ ਕਰਦੇ ਹੋਏ ਉਹ ਖ਼ੁਦ ਹੀ ਟ੍ਰੋਲਰਸ ਦੇ ਅੜਿੱਕੇ ਚੜ੍ਹ ਗਈ।
ਸੋਨਮ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਟ੍ਰੋਲ ਹੋ ਰਹੀ ਹੈ। ਦਰਅਸਲ, ਪੀਐਮ ਮੋਦੀ ਨੇ ਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਵਿੱਚ ਇੱਕਜੁਟਤਾ ਦਾ ਅਹਿਸਾਸ ਕਰਵਾਉਣ ਲਈ ਦੇਸ਼ ਭਰ ਵਿੱਚ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਅਪ੍ਰੈਲ ਦੀ ਰਾਤ 9 ਵਜੇ 9 ਮਿੰਟ ਲਈ ਘਰਾਂ ਦੀ ਬਾਲਕਨੀ ਜਾ ਛੱਤ ਉੱਤੇ ਦੀਵਾ ਜਗਾਉਣ ਜਾ ਇਸ ਦੌਰਾਨ ਆਪਣੇ-ਆਪਣੇ ਘਰਾਂ ਦੀ ਬੱਤੀਆ ਬੰਦ ਰੱਖਣ।
ਸਾਰਿਆਂ ਨੇ ਅਜਿਹਾ ਹੀ ਕੀਤਾ, ਪੂਰੇ ਦੇਸ਼ ਵਿੱਚ ਦਿਵਾਲੀ ਵਰਗਾ ਨਜ਼ਾਰਾ ਸੀ। ਚਾਰੇ ਪਾਸੇ ਹਰ ਹਰ ਮਹਾਂਦੇਵ ਤੇ 'ਗੋ ਕੋਰੋਨਾ ਗੋ' ਦੇ ਨਾਰੇ ਲੱਗ ਰਹੇ ਸਨ। ਕੁਝ ਲੋਕ ਇਨ੍ਹੇਂ ਜ਼ਿਆਦਾ ਉਤਸ਼ਾਹਿਤ ਹੋ ਗਏ ਕਿ, ਉਨ੍ਹਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸੇਂ ਉੱਤੇ ਸੋਨਮ ਨੇ ਆਪਣੀ ਨਾਰਾਜ਼ਗੀ ਜਤਾਈ ਹੈ ਤੇ ਟਵੀਟ ਕਰ ਲਿਖਿਆ,"ਲੋਕ ਪਟਾਕੇ ਚਲਾ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾ ਕਿ ਕੁੱਤੇ ਪ੍ਰੇਸ਼ਾਨ ਹੋ ਗਏ ਹਨ। ਕਿਉਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਦਿਵਾਲੀ ਹੈ?"