ਮੁੰਬਈ: ਫ਼ਿਲਮ 'ਭਾਰਤ' ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਦੇ ਚਲਦਿਆਂ ਕੈਟਰੀਨਾ ਕੈਫ਼ ਅੱਜ-ਕੱਲ੍ਹ ਇੰਟਰਵਿਊ 'ਚ ਮਸ਼ਰੂਫ ਹੈ। ਇੰਨ੍ਹਾਂ ਇੰਟਰਵਿਊ 'ਚ ਜਿੱਥੇ ਉਹ ਫ਼ਿਲਮ ਪ੍ਰਮੋਟ ਕਰ ਰਹੀ ਹੈ। ਉੱਥੇ ਹੀ ਵਿਵਾਦਾਂ ਦਾ ਸ਼ਿਕਾਰ ਵੀ ਹੋ ਰਹੀ ਹੈ।
ਹਾਲ ਹੀ ਦੇ ਵਿੱਚ ਕੈਟਰੀਨਾ ਕੈਫ਼ ਨੇ ਇਕ ਇੰਟਰਵਿਊ 'ਚ ਜਾਨਹਵੀ ਕਪੂਰ ਦੇ ਕੱਪੜਿਆਂ 'ਤੇ ਟਿੱਪਣੀ ਕੀਤੀ। ਕੈਟਰੀਨਾ ਨੇ ਕਿਹਾ ,"ਜਾਹਨਵੀ ਜਿੰਮ 'ਚ ਬਹੁਤ ਛੋਟੇ ਸ਼ਾਰਟਸ ਪਾ ਕੇ ਆਉਂਦੀ ਹੈ, ਇਸ ਲਈ ਕਦੀ-ਕਦੀ ਮੈਨੂੰ ਉਸ ਦੀ ਚਿੰਤਾ ਹੁੰਦੀ ਹੈ।"
ਕੈਟਰੀਨਾ ਦੀ ਇਹ ਗੱਲ ਜਾਨਹਵੀ ਕਪੂਰ ਦੀ ਭੈਣ ਸੋਨਮ ਨੂੰ ਪਸੰਦ ਨਹੀਂ ਆਈ। ਸੋਨਮ ਨੇ ਇਸ 'ਤੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀ ਜਵਾਬ ਦਿੱਤਾ ਹੈ। ਸੋਨਮ ਨੇ ਜਾਨਹਵੀ ਦੀ ਫ਼ੋਟੋ ਪੋਸਟ ਕਰ ਕੇ ਕਿਹਾ," ਉਹ ਰੇਗੂਲਰ ਕੱਪੜੇ ਵੀ ਪਾਉਂਦੀ ਹੈ ।"
ਇਸ ਸਟੋਰੀ ਤੋਂ ਬਾਅਦ ਜਦੋਂ ਮੀਡੀਆ 'ਚ ਖ਼ਬਰਾਂ ਬਣਨ ਲੱਗੀਆਂ ਤਾਂ ਉਸ ਦਾ ਜਵਾਬ ਸੋਨਮ ਨੇ ਇਕ ਹੋਰ ਸਟੋਰੀ ਪਾ ਕੇ ਦਿੱਤਾ। ਇਸ ਸਟੋਰੀ 'ਚ ਸੋਨਮ ਨੇ ਲਿਖਿਆ, "ਮੈਂ ਜਾਨਹਵੀ ਦਾ ਪੱਖ ਨਹੀਂ ਪੂਰ ਰਹੀਂ ਸੀ। ਮੇਰੀ ਦੋਸਤ ਕੈਟਰੀਨਾ ਨੇ ਭੋਲੇ ਪਨ 'ਚ ਉਸ ਦੇ ਬਾਰੇ ਕੁਝ ਕਿਹਾ ਸੀ। ਇਹ ਇਕ ਜੋਕ ਸੀ ਮੇਰੀ ਭੈਣ ਦੇ ਨਾਲ ਉਸ ਦੇ ਜਿੰਮ ਲੁੱਕਸ 'ਤੇ ,ਮੀਡੀਆ ਕ੍ਰਿਪਾ ਕਰਕੇ ਡਰਾਮਾ ਨਾ ਬਣਾਓ।"
ਫ਼ਿਲਹਾਲ ਜਾਨਹਵੀ ਕਪੂਰ ਦੀ ਇਸ ਮੁੱਦੇ 'ਤੇ ਕੋਈ ਪ੍ਰਤੀਕਿਰੀਆ ਸਾਹਮਣੇ ਨਹੀਂ ਆਈ ਹੈ।