ਪੰਜਾਬ

punjab

ETV Bharat / sitara

ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤੀ ਪੀਪੀਈ ਕਿੱਟਾਂ ਦੀ ਮੁਹਿੰਮ - ਪੀਪੀਈ ਕਿੱਟਾਂ ਦੀ ਮੁਹਿੰਮ

ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕੋਰੋਨਾ ਦੇ ਚਲਦਿਆਂ ਹੈਲਥ ਕੇਅਰਜ਼ ਦੀ ਸੁਰੱਖਿਆ ਲਈ ਪੀਪੀਈ ਕਿੱਟਾਂ ਦੀ ਮੁਹਿੰਮ ਚਲਾ ਰਹੀ ਹੈ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਸਪਤਾਲਾਂ ਵਿੱਚ ਇਸ ਸਮੇਂ ਇਨ੍ਹਾਂ ਕਿੱਟਾਂ ਦੀ ਬਹੁਤ ਕਮੀ ਹੈ।

Sonakshi Sinha urges fans to donate PPE kits
ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤੀ ਪੀਪੀਈ ਕਿੱਟਾਂ ਦੀ ਮੁਹਿੰਮ

By

Published : May 8, 2020, 6:17 PM IST

Updated : May 14, 2020, 5:21 PM IST

ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨਹਾ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਸਾਰੇ ਹੈਲਥ ਕੇਅਰਜ਼ ਦੀ ਸੁਰੱਖਿਆ ਲਈ ਪੀਪੀਈ ਕਿੱਟਾਂ ਦੀ ਮੁਹਿੰਮ ਚਲਾ ਰਹੀ ਹੈ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਸਪਤਾਲਾਂ ਵਿੱਚ ਇਸ ਸਮੇਂ ਇਨ੍ਹਾਂ ਕਿੱਟਾਂ ਦੀ ਬਹੁਤ ਕਮੀ ਹੈ।

ਸੋਨਾਕਸ਼ੀ ਨੇ ਕਿਹਾ,"ਸਾਡੇ ਡਾਕਟਰ, ਨਰਸਾਂ ਤੇ ਸਾਰੇ ਹੈਲਥ ਕੇਅਰਜ਼ ਪ੍ਰੋਫੈਸ਼ਨਲਸ ਸਾਨੂੰ ਬਚਾਉਣ ਤੇ ਸਾਰੇ ਮਰੀਜ਼ਾ ਦੀ ਦੇਖਭਾਲ ਕਰਨ ਲਈ ਆਪਣੀ ਜਾਨ ਜ਼ੋਖ਼ਿਮ ਵਿੱਚ ਪਾ ਰਹੇ ਹਨ। ਮੈਨੂੰ ਲਗਦਾ ਕਿ ਕਿਸੇ ਦੂਜੇ ਲਈ ਆਪਣੀ ਜਾਨ ਜ਼ੋਖ਼ਿਮ ਵਿੱਚ ਪਾਉਣਾ ਸਭ ਤੋਂ ਵੱਡਾ ਮਹਾਨ ਕੰਮ ਹੈ।"

ਉਨ੍ਹਾਂ ਅੱਗੇ ਕਿਹਾ,"ਦੇਸ਼ਭਰ ਦੇ, ਹਸਪਤਾਲਾਂ ਵਿੱਚ ਪੀਪੀਈ ਕਿੱਟਾਂ ਦੀ ਕਮੀ ਹੈ ਜੋ ਮੈਡੀਕਲ ਸਟਾਫ਼ ਦੀ ਜਾਨ ਖ਼ਤਰੇ ਵਿੱਚ ਪਾ ਰਹੀ ਹੈ। ਇਸ ਮੁਹਿੰਮ ਰਾਹੀਂ, ਮੈਂ ਸਾਰੇ ਫ਼ੈਨਜ਼ ਤੋਂ ਪੀਪੀਈ ਕਿੱਟਾਂ ਲਈ ਦਿਲ ਤੋਂ ਦਾਨ ਕਰਨ ਦੀ ਅਪੀਲ ਕਰਦੀ ਹਾਂ। ਇਹ ਸਿੱਧੇ ਉਨ੍ਹਾਂ ਹਸਪਤਾਲਾਂ ਤੱਕ ਪਹੁੰਚੇਗਾ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਇਹ ਸਮੇਂ ਦੀ ਮੰਗ ਹੈ ਤੇ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸ ਲੜਾਈ ਵਿੱਚ ਇੱਕਠੇ ਹਾ।"

ਇਸ ਦੇ ਨਾਲ ਹੀ ਸੋਨਾਕਸ਼ੀ ਦੇ ਫ਼ੈਨਜ਼ ਨੇ ਉਨ੍ਹਾਂ ਦਾ ਸਾਥ ਦਿੱਤਾ ਤੇ ਉਨ੍ਹਾਂ ਦੀ ਇਸ ਮੁਹਿੰਮ ਦੀ ਤਾਰੀਫ਼ ਵੀ ਕੀਤੀ।

Last Updated : May 14, 2020, 5:21 PM IST

ABOUT THE AUTHOR

...view details