ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਟ੍ਰੋਲਸ ਦਾ ਸ਼ਿਕਾਰ ਹੋ ਰਹੀ ਹੈ। ਟ੍ਰੋਲ ਹੋਣ ਦਾ ਕਾਰਨ ਇਹ ਹੈ ਕਿ ਸੋਨਾਕਸ਼ੀ ਸਿਨਹਾ ਕੇਬੀਸੀ ਦੇ ਐਪੀਸੋਡ 'ਚ ਕੰਟੇਂਸਟੇਂਟ ਦੀ ਮਦਦ ਕਰਨ ਦੇ ਲਈ ਹਾਟ ਸੀਟ 'ਤੇ ਬੈਠੀ ਸੀ ਅਤੇ ਇਸ ਦੌਰਾਨ ਉਸ ਤੋਂ ਰਮਾਇਣ ਦੇ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਪਰ ਉਹ ਇਸ ਸਵਾਲ ਦਾ ਜਵਾਬ ਨਹੀਂ ਦੇ ਪਾਈ ਅਤੇ ਲਾਇਫ਼ ਲਾਇਨ ਦਾ ਇਸਤੇਮਾਲ ਉਸ ਨੂੰ ਕਰਨਾ ਪਿਆ। ਸੋਖੇ ਸਵਾਲ ਦਾ ਜਵਾਬ ਨਾ ਦੇਣ ਕਾਰਨ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੌਖੇ ਸਵਾਲ ਦਾ ਜਵਾਬ ਨਹੀਂ ਦੇ ਪਾਈ ਸੋਨਾਕਸ਼ੀ ਅਤੇ ਹੋ ਗਈ ਟ੍ਰੋਲ - ਕੇਬੀਸੀ 11
ਕੇਬੀਸੀ 11 ਦੇ ਸ਼ੁੱਕਰਵਾਰ ਦੇ ਐਪੀਸੋਡ 'ਚ ਸੋਨਾਕਸ਼ੀ ਸਿਨਹਾ ਨੇ ਸ਼ਿਰਕਤ ਕੀਤੀ। ਇਸ ਐਪੀਸੋਡ 'ਚ ਸੋਨਾਕਸ਼ੀ ਨੂੰ ਇੱਕ ਸੌਖਾ ਸਵਾਲ ਪੁੱਛਿਆ ਗਿਆ ਪਰ ਉਹ ਉਸ ਸਵਾਲ ਦਾ ਜਵਾਬ ਨਹੀਂ ਦੇ ਪਾਈ ਅਤੇ ਟ੍ਰੋਲਸ ਦਾ ਸ਼ਿਕਾਰ ਹੋ ਗਈ।
ਕੇਬੀਸੀ 11 ਦੇ ਸ਼ੁੱਕਰਵਾਰ ਨੂੰ ਸਪੈਸ਼ਲ ਐਪੀਸੋਡ ਵਿਖਾਇਆ ਗਿਆ। ਅਦਾਕਾਰਾ ਸੋਨਾਕਸ਼ੀ ਰੂਮਾ ਦੇਵੀ ਦੀ ਮਦਦ ਲਈ ਹਾਟ ਸੀਟ 'ਤੇ ਬੈਠੀ ਸੀ। ਇਸ ਦੌਰਾਨ ਉਨ੍ਹਾਂ ਤੋਂ 1 ਲੱਖ 60 ਹਜ਼ਾਰ ਰੁਪਏ ਦਾ ਸਵਾਲ ਕੀਤਾ ਗਿਆ। ਦਰਅਸਲ ਬਿਗ-ਬੀ ਨੇ ਸਵਾਲ ਪੁਛਿੱਆ, ਰਮਾਇਣ ਮੁਤਾਬਿਕ ਹਨੂਮਾਨ ਕਿਸ ਦੇ ਲਈ ਸੰਜੀਵਨੀ ਬੂਟੀ ਲੈਕੇ ਆਏ ਸੀ? ਚਾਰ ਆਪਸ਼ਨ ਸੀ- ਸੁਗ੍ਰੀਵ, ਲਛਮਨ, ਸੀਤਾ ਅਤੇ ਰਾਮ।
ਜਵਾਬ ਦਿੰਦੇ ਵੇਲੇ ਸੋਨਾਕਸ਼ੀ ਸਿਨਹਾ ਦਾ ਰਿਐਕਸ਼ਨ ਵੇਖ ਲੋਕ ਹੈਰਾਨ ਹੋ ਗਏ। ਉਨ੍ਹਾਂ ਨੂੰ ਸਵਾਲ ਦਾ ਜਵਾਬ ਨਹੀਂ ਪਤਾ ਸੀ। ਸੋਨਾਕਸ਼ੀ ਸਿਨਹਾ ਨੇ ਪਹਿਲਾਂ ਸੀਤਾ ਕਿਹਾ। ਹਾਲਾਂਕਿ, ਕੁਝ ਵਕਤ ਬਾਅਦ ਉਨ੍ਹਾਂ ਨੂੰ ਐਕਸਪਰਟ ਐਡਵਾਇਜ਼ ਦਾ ਸਹਾਰਾ ਲਿਆ। ਐਕਸਪਰਟ ਨੇ ਉਨ੍ਹਾਂ ਨੂੰ ਸਹੀ ਜਵਾਬ ਦੱਸਿਆ। ਇਸ ਤੋਂ ਬਾਅਦ ਸੋਨਾਕਸ਼ੀ ਨੇ ਸਹੀ ਜਵਾਬ ਦਿੱਤਾ। ਸੋਨਾਕਸ਼ੀ ਦੀ ਤੁਲਨਾ ਹੁਣ ਆਲਿਆ ਭੱਟ ਦੇ ਨਾਲ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ:public review: ਫ਼ਿਲਮ 'ਪ੍ਰਸਥਾਨਮ' ਬਾਰੇ ਲੋਕਾਂ ਨੇ ਬਹੁਤਾ ਚੰਗਾ ਨੀ ਕਿਹਾ
ਕੇਬੀਸੀ ਦੇ ਹੋਸਟ ਅਮਿਤਾਭ ਬੱਚਨ ਨੇ ਵੀ ਇਸ ਗੱਲ 'ਤੇ ਸੋਨਾਕਸ਼ੀ ਦਾ ਮਜਾਕ ਬਣਾਇਆ। ਉਨ੍ਹਾਂ ਸੋਨਾਕਸ਼ੀ ਨੂੰ ਕਿਹਾ ਤੁਹਾਡੇ ਪਰਿਵਾਰ 'ਚ ਜ਼ਿਆਦਾਤਰ ਲੋਕਾਂ ਦੇ ਨਾਂਅ ਰਮਾਇਣ ਤੋਂ ਲਏ ਗਏ ਹਨ। ਤੁਹਾਡੇ ਅੰਕਲ ਦਾ ਨਾਂਅ ਰਾਮ, ਲਕਸ਼ਮਨ, ਭਰਤ ਹੈ। ਉੱਥੇ ਹੀ ਤੁਹਾਡੇ ਪਿਤਾ ਦਾ ਨਾਂਅ ਸ਼ਤਰੂਘਨ ਸਿਨਹਾ ਹੈ। ਤੁਹਾਡੇ ਘਰ ਦਾ ਨਾਂਅ ਵੀ ਰਮਾਇਣ ਹੈ।
ਬਿਗ ਬੀ ਨੇ ਅੱਗੇ ਕਿਹਾ,"ਤੁਹਾਡੇ ਦੋਹਾਂ ਭਰਾਵਾਂ ਦਾ ਨਾਂਅ ਲਵ ਅਤੇ ਕੁਸ਼ ਹੈ। ਅਮਿਤਾਭ ਇੱਥੇ ਹੀ ਨਹੀਂ ਰੁੱਕੇ ਉਨ੍ਹਾਂ ਸੋਨਾਕਸ਼ੀ ਦੀ ਮਾਤਾ ਪੂਨਮ ਸਿਨਹਾ ਨੂੰ ਕਿਹਾ ਕਿ ਉਹ ਆਪਣੇ ਪਤੀ ਨੂੰ ਕਹਿਣ ਇਹ ਐਪੀਸੋਡ ਨਾ ਵੇਖਣ। ਇਸ ਤੋਂ ਬਾਅਦ ਸੋਨਾਕਸ਼ੀ ਨੇ ਮਜ਼ਾਕ 'ਚ ਕਿਹਾ ਉਨ੍ਹਾਂ ਦੇ ਘਰ ਰਮਾਇਣ ਦੇ ਦਰਵਾਜੇ ਉਨ੍ਹਾਂ ਲਈ ਹਮੇਸ਼ਾ ਲਈ ਬੰਦ ਹੋ ਜਾਣਗੇ।"