ਨਵੀਂ ਦਿੱਲੀ: ਸੋਨਾਕਸ਼ੀ ਸਿਨਹਾ ਵੀ ਆਪਣੇ ਦੋਸਤਾਂ ਨੂੰ ਯਾਦ ਕਰ ਰਹੀ ਹੈ। ਤਾਲਾਬੰਦੀ ਦੌਰਾਨ ਘਰ ਅੰਦਰ ਬੈਠਣ ਨੂੰ ਮਨ ਨਹੀਂ ਕਰਦਾ, ਪਰ ਉਨ੍ਹਾਂ ਦਾ ਮੰਨਣਾ ਇਹ ਹੈ ਕਿ, "ਘਰ ਅੰਦਰ ਰਹਿ ਕੇ ਅਸੀਂ ਵਾਇਰਸ ਫੈਲਣ ਤੋਂ ਰੋਕ ਸਕਦੇ ਹਾਂ।" ਮਹਾਂਮਾਰੀ ਦੌਰਾਨ ਅਦਾਕਰਾ ਆਪਣੇ ਅਜ਼ੀਜ਼ਾਂ ਨਾਲ ਘਰ ਰਹਿਣਾ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ।
ਜਦੋਂ ਤਾਲਾਬੰਦੀ ਦੌਰਾਨ ਸਭ ਤੋਂ ਮੁਸ਼ਕਲ ਕੰਮਾਂ ਬਾਰੇ ਪੁੱਛਿਆ ਗਿਆ ਤਾਂ ਸੋਨਾਕਸ਼ੀ ਨੇ ਕਿਹਾ ਕਿ, "ਕੁਝ ਵੀ ਨਹੀਂ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਆਪਣੇ ਪਰਿਵਾਰ ਨਾਲ ਘਰ ਵਿੱਚ ਸਮਾਂ ਬਤੀਤ ਕਰ ਰਹੀ ਹਾਂ। ਜਦੋਂ ਅਸੀ ਆਪਣੇ ਆਲੇ-ਦੁਆਲੇ ਵੇਖਦੇ ਹਾਂ ਤਾਂ ਉਹ ਲੋਕ ਦਿਖਾਈ ਦਿੰਦੇ ਹਨ ਜੋ ਆਪਣੇ ਘਰ ਪਰਿਵਾਰ ਤੋਂ ਦੂਰ ਬੈਠੇ ਹਨ। ਉਨ੍ਹਾਂ ਲਈ ਬਹੁਤ ਸਾਰੀਆਂ ਚੁਣੌਤੀਆਂ ਉਨ੍ਹਾਂ ਦੇ ਸਾਹਮਣੇ ਹਨ, ਮੈਂ ਜਿੰਨਾ ਹੋ ਸਕੇ ਉਨ੍ਹਾਂ ਦੀ ਮਦਦ ਕਰਾਂਗੀ।"
ਸੋਨਾਕਸ਼ੀ ਨੇ ਕਿਹਾ ਕਿ ਅਸੀ ਸਭ ਇੱਕ ਹਾਂ ਤੇ ਬਹੁਤ ਜਲਦ ਚੰਗਾ ਸਮਾਂ ਆਉਣ ਦੀ ਆਸ ਵੀ ਰੱਖਦੇ ਹਾਂ। ਤਾਲਾਬੰਦੀ ਨੇ ਸ਼ਾਇਦ ਸੋਨਾਕਸ਼ੀ ਨੂੰ ਕੰਮ ਤੋਂ ਦੂਰ ਰੱਖਿਆ ਪਰ ਨਾਲ ਹੀ ਉਸ ਨੂੰ ਕਲਾ ਨਾਲ ਮੁੜ ਜੁੜਨ ਦਾ ਮੌਕਾ ਦਿੱਤਾ। ਹੁਣ, ਦਬੰਗ ਸਟਾਰ ਨੇ ਇੱਕ ਚੰਗੇ ਕਾਰਨ ਲਈ ਆਪਣੀ ਕਲਾ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਸੋਨਾਕਸ਼ੀ ਨੇ ਕਿਹਾ ਕਿ ਉਹ ਆਪਣੇ ਦਮ ਉੱਤੇ ਹਮੇਸ਼ਾ ਕੁਝ ਵੀ ਕਰਨ ਤੇ ਵੱਡੇ ਪੈਮਾਨੇ ਉੱਤੇ ਸਭ ਦੀ ਮਦਦ ਕਰਨ ਲਈ ਤਿਆਰ ਹਨ।