ਮੁੰਬਈ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਲੱਗੇ ਲੌਕਡਾਊਨ ਨਾਲ ਹਰ ਕੋਈ ਪ੍ਰਭਾਵਿਤ ਹੋਇਆ ਹੈ। ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਮਜ਼ਦੂਰਾਂ ਦੀ ਮਦਦ ਕਰਨ ਲਈ ਆਪਣੇ ਆਰਟ ਵਰਕ ਦੀ ਨਿਲਾਮੀ ਕਰ ਰਹੀ ਹੈ।
ਸੋਨਾਕਸ਼ੀ ਨੇ ਆਪਣੇ ਆਰਟ ਵਰਕ ਦੀ ਕੀਤੀ ਨਿਲਾਮੀ, ਮਜ਼ਦੂਰਾਂ ਦੀ ਕਰੇਗੀ ਮਦਦ - sonakshi sihna
ਕੋਰੋਨਾ ਵਾਇਰਸ ਦੇ ਚਲਦਿਆਂ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਮਜ਼ਦੂਰਾਂ ਦੀ ਮਦਦ ਕਰਨ ਲਈ ਆਪਣੇ ਆਰਟ ਵਰਕ ਦੀ ਨਿਲਾਮੀ ਕਰ ਰਹੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀ ਦਿੱਤੀ।
ਸ਼ੁ੍ਕਰਵਾਰ ਨੂੰ ਸੋਨਾਕਸ਼ੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ, ਜਿਸ ਵਿੱਚ ਸੋਨਾਕਸ਼ੀ ਨੇ ਆਪਣੇ ਆਰਟ ਵਰਕ ਨੂੰ ਦਿਖਾਇਆ ਹੈ। ਵੀਡੀਓ ਵਿੱਚ ਸੋਨਾਕਸ਼ੀ ਕਹਿ ਰਹੀ ਹੈ, "ਜੇ ਅਸੀਂ ਦੂਸਰਿਆਂ ਦੇ ਕੰਮ ਨਹੀਂ ਆ ਸਕੇ ਤਾਂ ਅਸੀਂ ਕੀ ਠੀਕ ਹਾਂ? ਮੇਰੀ ਕਲਾ ਮੇਰੇ ਲਈ ਸੁੱਰਖਿਅਤ ਜਗ੍ਹਾ ਹੈ... ਇਹ ਮੈਨੂੰ ਆਪਣੇ ਵਿਚਾਰਾਂ ਨੂੰ ਚੈਨਲਾਈਜ਼ ਕਰਨ ਵਿੱਚ ਮਦਦ ਕਰਦਾ ਹੈ ਤੇ ਮੈਨੂੰ ਖ਼ੁਸ਼ੀ ਦਿੰਦੀ ਹੈ।"
ਸੋਨਾਕਸ਼ੀ ਨੇ ਅੱਗੇ ਕਿਹਾ, "ਆਰਟ ਮੇਰੇ ਲਈ ਸ਼ਾਂਤੀ ਤੇ ਰਾਹਤ ਦੀ ਭਾਵਨਾ ਲਿਆਉਂਦਾ ਹੈ ਤੇ ਰਾਹਤ ਉਹ ਹੈ, ਜੋ ਮੈਂ ਉਨ੍ਹਾਂ ਲੋਕਾਂ ਲਈ ਲਿਆਉਣਾ ਚਾਹੁੰਦੀ ਹਾਂ.. ਜਿਨ੍ਹਾਂ ਲਈ ਇਹ ਲੌਕਡਾਊਨ ਇੱਕ ਬੁਰੇ ਸੁਪਨੇ ਵਰਗਾ ਹੈ...ਜਿਹੜੇ ਲੋਕਾਂ ਦੀ ਕੋਈ ਆਮਦਨ ਨਹੀਂ ਹੈ ਤੇ ਖ਼ੁਦ ਦਾ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਵਿੱਚ ਅਸਮਰਥ ਹਨ.. ਇਹ ਨੇ ਦਿਹਾੜੀਦਾਰ ਮਜ਼ਦੂਰ।"