ਪੰਜਾਬ

punjab

'Tragedy King' ਦਲੀਪ ਕੁਮਾਰ ਨਾਲ ਜੁੜੀਆਂ ਕੁਝ ਰੌਚਕ ਗੱਲਾਂ

By

Published : Jul 7, 2021, 1:24 PM IST

ਜਦੋਂ ਸਾਲ 1999 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਾਰਗਿਲ ਜੰਗ ਲੱਗੀ ਸੀ ਤਾਂ ਕਿਹਾ ਜਾਂਦਾ ਹੈ ਕਿ ਜੇਕਰ ਦਲੀਪ ਕੁਮਾਰ ਚਾਹੁੰਦੇ ਤਾਂ ਉਸ ਨੂੰ ਟਾਲਿਆ ਜਾ ਸਕਦਾ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨਾਲ ਦਲੀਪ ਕੁਮਾਰ ਦੇ ਚੰਗੇ ਸਬੰਧ ਹੋਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਸਮੇਂ ਹੋਣ ਵਾਲੀ ਵੀ ਕਾਰਗਿਲ ਜੰਗ ਨੂੰ ਦਲੀਪ ਕੁਮਾਰ ਟਾਲ ਸਕਦੇ ਸੀ।

ਟਰੈਜਡੀ ਕਿੰਗ ਦਲੀਪ ਕੁਮਾਰ ਨਾਲ ਜੁੜੀਆਂ ਕੁਝ ਰੌਚਕ ਗੱਲਾਂ
ਟਰੈਜਡੀ ਕਿੰਗ ਦਲੀਪ ਕੁਮਾਰ ਨਾਲ ਜੁੜੀਆਂ ਕੁਝ ਰੌਚਕ ਗੱਲਾਂ

ਮੁੰਬਈ: ਮਰਹੂਮ ਅਦਾਕਾਰ ਦਲੀਪ ਕੁਮਾਰ ਦਾ ਦਿਹਾਂਤ ਸਵੇਰ ਸਮੇਂ ਹਿੰਦੂਜਾ ਹਸਪਤਾਲ 'ਚ ਹੋ ਗਿਆ। ਇਸ ਨੂੰ ਲੈਕੇ ਜਿਥੇ ਉਨ੍ਹਾਂ ਦੇ ਪਰਿਵਾਰ 'ਚ ਦੁਖ ਦਾ ਮਾਹੌਲ ਹੈ, ਉਥੇ ਹੀ ਫਿਲਮ ਜਗਤ ਦੇ ਨਾਲ ਹੀ ਸਿਆਸੀ ਫਿਜ਼ਾ 'ਚ ਵੀ ਸੋਗ ਦੀ ਲਹਿਰ ਹੈ। ਜਿਸ ਕਾਰਨ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਕੁਝ ਰੌਚਕ ਗੱਲਾਂ ਜਿਸ ਤੋਂ ਸ਼ਾਇਦ ਹੀ ਜਿਆਦਾਤਰ ਲੋਕ ਜਾਣਦੇ ਹੋ ਸਕਦੇ ਹਨ।

ਪਾਕਿਸਤਾਨ ਪੰਜਾਬ ਦਾ ਜਨਮ

ਟਰੈਜਡੀ ਕਿੰਗ ਦਲੀਪ ਕੁਮਾਰ ਨਾਲ ਜੁੜੀਆਂ ਕੁਝ ਰੌਚਕ ਗੱਲਾਂ

ਮਰਹੂਮ ਅਦਾਕਾਰ ਦਲੀਪ ਕੁਮਾਰ ਦਾ ਜਨਮ ਬਰਤਾਨਵੀ ਪੰਜਾਬ, ਪੇਸ਼ਾਵਰ 'ਚ 11 ਦਸੰਬਰ 1922 ਨੂੰ ਹੋਇਆ ਸੀ। ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਪੇਸ਼ਾਵਰ ਭਾਰਤ ਪੰਜਾਬ ਦਾ ਹਿੱਸਾ ਸੀ। ਜਿਸ ਕਾਰਨ ਦਲੀਪ ਕੁਮਾਰ ਦਾ ਪੰਜਾਬ ਨਾਲ ਗਹਿਰਾ ਸਬੰਧ ਸੀ। ਦਲੀਪ ਕੁਮਾਰ ਦਾ ਜਨਮ ਸਮੇਂ ਦਾ ਨਾਮ ਮੁਹੰਮਦ ਯੂਸੁਫ ਖਾਨ ਸੀ। ਉਨ੍ਹਾਂ ਵਲੋਂ ਫਿਲਮੀ ਦੁਨੀਆ 'ਚ ਪੈਰ ਰੱਖਣ ਸਮੇਂ ਆਪਣਾ ਨਾਮ ਬਦਲ ਕੇ ਦਲੀਪ ਕੁਮਾਰ ਰੱਖ ਲਿਆ ਸੀ।

ਹਵੇਲੀ ਨੂੰ ਮਿਉਜ਼ੀਅਮ ਬਣਦੇ ਦੇਖਣਾ ਸੁਪਨਾ

ਹਵੇਲੀ ਨੂੰ ਮਿਉਜ਼ੀਅਮ ਬਣਦੇ ਦੇਖਣਾ ਸੁਪਨਾ

ਦਲੀਪ ਕੁਮਾਰ ਆਪਣੀ ਪਾਕਿਸਤਾਨ 'ਚ ਬਣੀ ਹਵੇਲੀ ਨੂੰ ਮਿਉਜ਼ੀਅਮ ਬਣਿਆ ਦੇਖਣਾ ਚਾਹੁੰਦੇ ਸੀ। ਜਿਸ ਨੂੰ ਲੈਕੇ ਪਾਕਿਸਤਾਨ ਸਰਕਾਰ ਅਤੇ ਵਡ ਤੋਂ ਬਾਅਦ ਹਵੇਲੀ 'ਚ ਰਹਿਣ ਵਾਲੇ ਮਾਲਿਕਾਂ 'ਚ ਮਾਮਲਾ ਉਲਝਿਆ ਰਹਿ ਗਿਆ ਸੀ। ਪਾਕਿਸਤਾਨ ਸਰਕਾਰ ਵਲੋਂ ਸਾਲ 2014 'ਚ ਦਲੀਪ ਕੁਮਾਰ ਦੀ ਹਵੇਲੀ ਨੂੰ ਸਰਕਾਰੀ ਸੰਪਤੀ ਘੋਸ਼ਿਤ ਕਰ ਦਿੱਤਾ ਸੀ।

ਕਾਰਗਿਲ ਜੰਗ ਟੱਲ ਸਕਦੀ ਸੀ ?

ਕਾਰਗਿਲ ਜੰਗ ਟੱਲ ਸਕਦੀ ਸੀ ?

ਜਦੋਂ ਸਾਲ 1999 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਾਰਗਿਲ ਜੰਗ ਲੱਗੀ ਸੀ ਤਾਂ ਕਿਹਾ ਜਾਂਦਾ ਹੈ ਕਿ ਜੇਕਰ ਦਲੀਪ ਕੁਮਾਰ ਚਾਹੁੰਦੇ ਤਾਂ ਉਸ ਨੂੰ ਟਾਲਿਆ ਜਾ ਸਕਦਾ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨਾਲ ਦਲੀਪ ਕੁਮਾਰ ਦੇ ਚੰਗੇ ਸਬੰਧ ਹੋਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਸਮੇਂ ਹੋਣ ਵਾਲੀ ਵੀ ਕਾਰਗਿਲ ਜੰਗ ਨੂੰ ਦਲੀਪ ਕੁਮਾਰ ਟਾਲ ਸਕਦੇ ਸੀ।

ਨਿਸ਼ਾਨ-ਏ-ਇਮਤਿਆਜ਼ ਸਨਮਾਨ

ਦਲੀਪ ਕੁਮਾਰ ਦਾ ਪਾਕਿਸਤਾਨ ਪੰਜਾਬ, ਪੇਸ਼ਾਵਰ ਨਾਲ ਸਬੰਧ ਹੋਣ ਕਾਰਨ ਉਨ੍ਹਾਂ ਨੂੰ ਪਾਕਿਸਤਾਨ ਸਰਕਾਰ ਵਲੋਂ ਸਰਬ ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਵੀ ਦਿੱਤਾ ਗਿਆ ਸੀ। ਜਿਸ ਨੂੰ ਪ੍ਰਾਪਤ ਕਰਨ 'ਤੇ ਉਨ੍ਹਾਂ ਦੇ ਆਪਣੇ ਕਈ ਦੋਸਤਾਂ ਵਲੋਂ ਹੀ ਵਿਰੋਧਤਾ ਵੀ ਕੀਤੀ ਗਈ ਸੀ। ਇਹ ਐਵਾਰਡ ਲੈਣ 'ਤੇ ਜਿਥੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਵਿਰੋਧ ਕੀਤਾ ਗਿਆ ਸੀ, ਉਥੇ ਹੀ ਦਲੀਪ ਕੁਮਾਰ ਦੇ ਦੋਸਤ ਬਾਲ ਠਾਕਰੇ ਵਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ। ਜਿਸ ਨੂੰ ਲੈਕੇ ਉਨ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਅਪੀਲ ਕੀਤੀ ਸੀ ਕਿ ਦਲੀਪ ਕੁਮਾਰ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਜਾਵੇ। ਇਸ ਦੇ ਉਲਟ ਵਾਜਪਾਈ ਵਲੋਂ ਦਲੀਪ ਕੁਮਾਰ ਨੂੰ ਨਹੀਂ ਰੋਕਿਆ ਗਿਆ ਸੀ।

ਠਾਕਰੇ ਨੇ ਚੁੱਕੇ ਸੀ ਸਵਾਲ

ਦੱਸਿਆ ਜਾ ਰਿਹਾ ਹੈ ਕਿ ਜਦੋਂ ਦਲੀਪ ਕੁਮਾਰ ਨੂੰ ਪਾਕਿਸਤਾਨ ਸਰਕਾਰ ਤੋਂ ਐਵਾਰਡ ਮਿਲਿਆ ਸੀ ਤਾਂ ਉਸ 'ਤੇ ਬਾਲ ਠਾਕਰੇ ਵਲੋਂ ਸਵਾਲ ਵੀ ਚੁੱਕੇ ਗਏ ਸਨ। ਇੱਕ ਪਾਕਿਸਤਾਨ ਅਖਬਾਰ ਦਾ ਦਾਅਵਾ ਹੈ ਕਿ ਬਾਲ ਠਾਕਰੇ ਨੇ ਸਵਾਲ ਕੀਤੇ ਸੀ ਕਿ, 'ਦਲੀਪ ਕੁਮਾਰ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ ਹੈ? ਕੀ ਪਾਕਿਸਤਾਨ ਰਾਜ ਲਈ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਹੈ, ਜਿਸਦਾ ਸਾਨੂੰ ਨਹੀਂ ਪਤਾ?

ਹਾਲਾਂਕਿ ਜਦੋਂ ਸਾਲ 1999 'ਚ ਭਾਰਤ ਅਤੇ ਪਾਕਿਸਤਾਨ 'ਚ ਕਾਰਗਿਲ ਜੰਗ ਲੱਗੀ ਸੀ ਤਾਂ ਬਾਲ ਠਾਕਰੇ ਵਲੋਂ ਦਲੀਪ ਕੁਮਾਰ ਨੂੰ ਐਵਾਰਡ ਵਾਪਸ ਕਰਨ ਦੀ ਮੰਗ ਵੀ ਕੀਤੀ ਸੀ।

ਪਾਕਿਸਤਾਨੀ ਜਸੂਸ ਹੋਣ ਦੇ ਇਲਜ਼ਾਮ

ਇਸ ਦੇ ਨਾਲ ਹੀ ਦਲੀਪ ਕੁਮਾਰ 'ਤੇ ਕਈ ਵਾਰ ਪਾਕਿਸਤਾਨੀ ਜਾਸੂਸ ਹੋਣ ਦੇ ਇਲਜ਼ਾਮ ਵੀ ਲੱਗਦੇ ਆਏ ਹਨ। ਕਈ ਵਾਰ ਪਾਕਿਸਤਾਨੀ ਜਾਸੂਸ ਹੋਣ ਦੇ ਖਦਸ਼ੇ ਕਾਰਨ ਉਨ੍ਹਾਂ ਨੂੰ ਮੁਸ਼ੀਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਦੱਸਿਆ ਜਾਂਦਾ ਹੈ ਕਿ ਇੱਕ ਵਾਰ ਦਿੱਲੀ ਤੋਂ ਪੁਲਿਸ ਉਨ੍ਹਾਂ ਦੇ ਮੁੰਬਈ ਘਰ 'ਚ ਛਾਪੇਮਾਰੀ ਕਰਨ ਆਈ ਸੀ। ਇਸ ਦੇ ਨਾਲ ਹੀ ਕਾਫੀ ਸਮਾਂ ਉਨ੍ਹਾਂ ਨੂੰ ਉਸ ਕੇਸ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ,ਪਰ ਕੋਈ ਸਬੂਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਰਾਹਤ ਮਿਲੀ ਸੀ।

ਇਹ ਵੀ ਪੜ੍ਹੋ:ਟਰੈਜਡੀ ਕਿੰਗ ਦਲੀਪ ਕੁਮਾਰ ਦਾ ਹੋਇਆ ਦਿਹਾਂਤ: ਪੰਜਾਬ ਨਾਲ ਸੀ ਡੂੰਘਾ ਰਿਸ਼ਤਾ

ABOUT THE AUTHOR

...view details