ਜੈਪੁਰ: ਅਦਾਕਾਰ ਪੰਕਜ ਤ੍ਰਿਪਾਠੀ ਅਦਾਕਾਰਾ ਕ੍ਰਿਤੀ ਸੈਨਨ ਦੇ ਨਾਲ ਫ਼ਿਲਮ 'ਮਿਮੀ' ਦੀ ਸ਼ੂਟਿੰਗ ਰਾਜਸਥਾਨ ਦੇ ਸ਼ੇਖਾਵਤੀ ਖੇਤਰ ਵਿੱਚ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਛੋਟੇ ਸ਼ਹਿਰ ਕੁਝ ਆਕਰਸ਼ਕ ਹੁੰਦਾ ਹੈ।
ਛੋਟੋ ਸ਼ਹਿਰ ਆਕਰਸ਼ਕ ਹੁੰਦੇ ਹਨ: ਪੰਕਜ ਤ੍ਰਿਪਾਠੀ - ਫ਼ਿਲਮ 'ਮਿਮੀ' ਦੀ ਸ਼ੂਟਿੰਗ
ਅਦਾਕਾਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਛੋਟੇ ਸ਼ਹਿਰ ਵਿੱਚ ਕੁਝ ਆਕਰਸ਼ਕ ਹੁੰਦਾ ਹੈ। ਦਰਅਸਲ ਉਹ ਆਪਣੀ ਫ਼ਿਲਮ 'ਮਿਮੀ' ਦੀ ਸ਼ੂਟਿੰਗ ਲਈ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਪੁੱਜੇ, ਜਿੱਥੋ ਦੇ ਨਜ਼ਾਰੇ ਨੂੰ ਦੇਖ ਉਹ ਕਾਫ਼ੀ ਪ੍ਰਭਾਵਿਤ ਹੋਏ।
'ਮਿਮੀ' ਦਾ ਨਿਰਦੇਸ਼ਕ ਲਕਸ਼ਮਨ ਉਟੇਕਰ ਨੇ ਕਿਹਾ ਹੈ, "ਫ਼ਿਲਮ ਵਿੱਚ ਇੱਕ ਅਜਿਹੀ ਮਹਿਲਾ ਦੀ ਕਹਾਣੀ ਦਿਖਾਈ ਗਈ ਹੈ, ਜੋ ਇੱਕ ਜੋੜੇ ਲਈ ਸੇਰੋਗੇਟ ਮਾਂ ਬਣਨ ਤੋਂ ਇਨਕਾਰ ਕਰ ਦਿੰਦੀ ਹੈ। ਉਸ ਤੋਂ ਬਾਅਦ ਜੋ ਵੀ ਹੁੰਦਾ ਹੈ, ਉਸ ਤੋਂ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ।"
ਪੰਕਜ ਨੇ ਫ਼ਿਲਮ ਦੇ ਦੂਸਰੇ ਸ਼ਡਿਊਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਸ਼ਡਿਊਲ 30 ਦਿਨਾਂ ਤੱਕ ਚੱਲਣ ਵਾਲਾ ਹੈ। ਪੰਕਜ ਦਾ ਕਹਿਣਾ ਹੈ,"ਛੋਟੇ ਸ਼ਹਿਰ ਕੁਝ ਆਕਰਸ਼ਣ ਹੁੰਦਾ ਹੈ। ਇਹ ਫ਼ਿਲਮ ਨੂੰ ਅਲਗ ਵਾਈਬ ਤੇ ਕਿਰਦਾਰ ਵਿੱਚ ਜਾਨ ਪਾ ਦਿੰਦਾ ਹੈ। ਅਸੀਂ ਇੱਥੇ ਇੱਕ ਮਹਿਨੇ ਤੱਕ ਸ਼ੂਟਿੰਗ ਕਰਨ ਵਾਲੇ ਹਾਂ। ਇਸ ਟੀਮ ਦੇ ਨਾਲ ਇੱਥੇ ਆ ਕੇ ਮੈਂ ਕਾਫ਼ੀ ਖ਼ੁਸ਼ ਹਾਂ।"