ਸੋਨਾ ਮੋਹਪਾਤਰਾ ਨੇ ਸੋਨੂੰ ਨਿਗਮ 'ਤੇ ਸਾਧਿਆ ਨਿਸ਼ਾਨਾ - twitter
ਗਾਇਕਾ ਸੋਨਾ ਮੋਹਪਾਤਰਾ ਨੇ ਟਵੀਟਰ 'ਤੇ ਸੋਨੂੰ ਨਿਗਮ ਦੇ ਖ਼ਿਲਾਫ ਆਪਣੀ ਭੜਾਸ ਕੱਢੀ ਹੈ। ਇਕ ਲਾਇਵ ਸ਼ੌਅ 'ਚ ਉਨ੍ਹਾਂ ਨੂੰ ਕੈਲਾਸ਼ ਖੈਰ ਦਾ ਨਾਲ ਰੀਪਲੇਸ ਕਰ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ
ਮੁੰਬਈ: ਗਾਇਕਾ ਸੋਨਾ ਮੋਹਪਾਤਰਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਉਨ੍ਹਾਂ ਦੀ ਵਿਸ਼ੇਸ਼ ਪ੍ਰਫੋਮੈਂਸ ਰੱਦ ਕਰਨ 'ਤੇ ਉਨ੍ਹਾਂ ਦੀ ਥਾਂ ਗਾਇਕ ਅਤੇ ਸੰਗੀਤਕਾਰ ਕੈਲਾਸ਼ ਖੇਰ ਨੂੰ ਚੁਣਨ 'ਤੇ ਸ਼ਨੀਵਾਰ ਨੂੰ ਗੀਤਕਾਰ ਸੋਨੂੰ ਨਿਗਮ 'ਤੇ ਨਿਸ਼ਾਨਾ ਸਾਧਿਆ ਹੈ।
ਸੋਨਾ ਨੇ ਟਵੀਟ ਕਰ ਕੇ ਕਿਹਾ ਹੈ ਕਿ
" ਸੋਨੂੰ ਨਿਗਮ ਜੀ ਤੁਸੀਂ ਇਹ ਜਾਣ ਕੇ ਖੁਸ਼ੀ ਮਹਿਸੂਸ ਕਰੋਗੇ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਮੇਰੇ ਸ਼ੌਅ ਰੱਦ ਹੋ ਰਹੇ ਹਨ। ਇਹ ਤੀਜੀ ਵਾਰ ਹੈ ਕਿ ਮੇਰੀ ਪ੍ਰਫੋਮੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਕੈਲਾਸ਼ ਖੇਰ ਮੇਰੀ ਥਾਂ 'ਤੇ ਪ੍ਰਫੋਮ ਕਰਨਗੇ। ਔਰਤ ਦਿਵਸ 'ਤੇ ਇਹ ਘਟਨਾ ਦਿਲ ਨੂੰ ਦਰਦ ਦਿੰਦੀ ਹੈ।"
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੋਨਾ ਨੇ ਕੈਲਾਸ਼ ਅਤੇ ਗਾਇਕ- ਸੰਗੀਤਕਾਰ ਅੰਨੂ ਮਲਿਕ 'ਤੇ #METOO ਤਹਿਤ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।