ਚੰਡੀਗੜ੍ਹ: ਪੰਜਾਬੀ ਅਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਮਾਸਟਰ ਸਲੀਮ ਦਾ ਅਸਲ ਨਾਂ ਸਲੀਮ ਸ਼ਹਜਾਦਾ ਹੈ। ਇਨ੍ਹਾਂ ਦਾ ਜਨਮ 13 ਜੁਲਾਈ 1982 ਨੂੰ ਪੰਜਾਬ ਦੇ ਸ਼ਾਹਕੋਟ ਵਿਖੇ ਹੋਇਆ ਸੀ।
ਜੇਕਰ ਮਾਸਟਰ ਸਲੀਮ ਦੇ ਕਰੀਅਰ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ ਬਹੁਤ ਹੀ ਛੋਟੀ ਥਾਂ ਤੋਂ ਨਿਕਲ ਕੇ ਆਪਣੀ ਮਿਹਨਤ ਸਦਕਾ ਵੱਖਰੀ ਪਛਾਣ ਬਣਾਈ। ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਚ ਵੀ ਆਪਣੀ ਗਾਇਕੀ ਦਾ ਜਾਦੂ ਚਲਾਇਆ। ਇਨ੍ਹਾਂ ਨੇ ਇੰਡਸਟਰੀ ਦੇ ਨਾਲ-ਨਾਲ ਲੋਕਾਂ ਦੇ ਦਿਲਾ ’ਚ ਵੀ ਰਾਜ ਕੀਤਾ।