ਹੈਦਰਾਬਾਦ: ਟੈਲੀਵਿਜ਼ਨ ਸਟਾਰ ਸਿਧਾਰਥ ਸ਼ੁਕਲਾ ਦਾ ਅੰਤਮ ਸਸਕਾਰ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਹੋਇਆ। ਸਿਧਾਰਥ ਦੀ ਕਰੀਬੀ ਦੋਸਤ ਸ਼ਹਿਨਾਜ਼ ਗਿੱਲ, ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਵੱਡੀ ਗਿਣਤੀ ਵਿੱਤ ਸ਼ਮਸ਼ਾਨਘਾਟ ਦੇ ਬਾਹਰ ਵੇਖੇ ਗਏ। ਅਦਾਕਾਰ ਦੀ ਅੰਤਮ ਯਾਤਰਾ ਸਮੇਂ ਵੀ ਫੈਨਜ਼ ਦੀ ਭਾਰੀ ਭੀੜ ਵੇਖੀ ਗਈ।
ਅਦਾਕਾਰ ਸਿਧਾਰਥ ਸ਼ੁਕਲਾ ਅੱਜ ਪੰਜ ਤੱਤਾਂ 'ਚ ਵਿਲੀਨ ਹੋ ਗਏ। ਸਿਧਾਰਥ ਦੇ ਅੰਤਿਮ ਸੰਸਕਾਰ ਲਈ ਪੁੱਜੀ ਦਿਲ ਤੋਂ ਦੁਖੀ ਸ਼ਹਿਨਾਜ਼ ਗਿੱਲ ਦੇ ਬਹੁਤ ਜ਼ਿਆਦਾ ਰੋਣ ਦੇ ਦ੍ਰਿਸ਼ ਆਨਲਾਈਨ ਸਾਹਮਣੇ ਆਏ ਹਨ। ਸ਼ਮਸ਼ਾਨਘਾਟ ਵਿੱਚ ਅਲੀ ਗੋਨੀ, ਵਿਕਾਸ ਗੁਪਤਾ ਅਤੇ ਹੋਰਨਾਂ ਮਸ਼ਹੂਰ ਹਸਤੀਆਂ ਵੀ ਨਜ਼ਰ ਆਈਆਂ।