ਪੰਜਾਬ

punjab

ETV Bharat / sitara

ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਕੀਤੀ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ - ਸਿਧਾਂਤ ਚਤੁਰਵੇਦੀ ਦੇ ਨਵੇਂ ਪ੍ਰੋਜੈਕਟ

'ਗਲੀ ਬੁਆਏ' ਅਦਾਕਾਰ ਸਿਧਾਂਤ ਚਤੁਰਵੇਦੀ ਨੇ ਇੱਕ ਸਮਾਗਮ ਦੌਰਾਨ ਦੱਸਿਆ ਕਿ ਉਨ੍ਹਾਂ ਨੇ 4 ਪ੍ਰੋਜੈਕਟਾਂ ਨੂੰ ਸਾਈਨ ਕੀਤਾ ਹੈ, ਜੋ ਅਗਲੇ ਸਾਲ ਆਉਣਗੇ।

siddhanth chaturvedi
ਫ਼ੋਟੋ

By

Published : Dec 22, 2019, 1:43 PM IST

ਮੁੰਬਈ: ਗਲੀ ਬੁਆਏ ਦੇ ਬਾਅਦ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਆਪਣੇ ਨਵੇਂ ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸਿਆ, ਜੋ ਅਗਲੇ ਸਾਲ ਆਉਣਗੇ। ਗਲੀ ਬੁਆਏ ਅਦਾਕਾਰ ਨੇ ਦੋ ਵੱਡੇ ਐਲਾਨ ਕੀਤੇ। ਸਭ ਤੋਂ ਪਹਿਲਾ, ਉਹ 'ਬੰਟੀ ਔਰ ਬਬਲੀ 2' ਦਾ ਹਿੱਸਾ ਬਣਨਗੇ ਤੇ ਦੂਸਰਾ ਉਨ੍ਹਾਂ ਨੇ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਦੇ ਇੱਕ ਅਨਟਾਈਟਲਡ ਪ੍ਰੋਜੈਕਟ 'ਤੇ ਸਾਈਨ ਕੀਤਾ ਹੈ।

ਵੀਡੀਓ

ਹੋਰ ਪੜ੍ਹੋ: ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਪੰਗਾ' 24 ਜਨਵਰੀ ਨੂੰ ਹੋਵੇਗੀ ਰਿਲੀਜ਼

ਸ਼ਕੂਨ ਬੱਤਰਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਤੇ ਅੰਨਨਿਆਂ ਪਾਂਡੇ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੀਆਂ। ਇਸ ਦੇ ਨਾਲ ਹੀ ਸਿਧਾਂਤ ਨੇ ਕਿਹਾ ਕਿ ਉਨ੍ਹਾਂ ਦਾ ਯਸ਼ਰਾਜ ਫ਼ਿਲਮਸ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋ ਰਿਹਾ ਹੈ।

ਹੋਰ ਪੜ੍ਹੋ: IPL 2020: ਮੁੰਬਈ ਇੰਡੀਅਨਜ਼ ਨੇ ਖਰੀਦਿਆ ਖਿਡਾਰੀ ਜੋ ਫਿਲਮ ਵਿੱਚ ਨਿਭਾ ਚੁੱਕਾ ਹੈ ਕ੍ਰਿਕਟਰ ਦੀ ਭੂਮਿਕਾ

ਆਪਣੀ ਆਗਾਮੀ ਫ਼ਿਲਮ ਬਾਰੇ ਗੱਲ ਕਰਦਿਆਂ ਅਦਾਕਾਰ ਨੇ ਕਿਹਾ ਕਿ ਹੁਣ ਤੁਹਾਨੂੰ ਮੈਨੂੰ ਬੰਟੀ ਕਹਿ ਕੇ ਬੋਲਾਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਸ਼ਕੂਨ ਬੱਤਰਾ ਦੀ ਫ਼ਿਲਮ ਨੂੰ ਸਾਈਨ ਕੀਤਾ ਹੈ। ਇਸ ਦੇ ਨਾਲ ਹੀ ਸਿਧਾਂਤ ਨੇ ਕਿਹਾ ਕਿ ਉਨ੍ਹਾਂ ਨੂੰ ਗਲੀ ਬੁਆਏ ਦੇ ਗਾਣੇ 'ਭਾਗ ਸ਼ੇਰ' ਨੂੰ ਜ਼ਿਆਦਾਤਰ ਬੱਚਿਆਂ ਵੱਲੋਂ ਪਸੰਦ ਕੀਤਾ ਗਿਆ।

ABOUT THE AUTHOR

...view details