ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ਦੀ ਜਾਣਕਾਰੀ ਤਰਨ ਅਦਰਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਅਲਗ ਫ਼ਿਲਮਾਂ ਦੇਣ ਵਾਲੇ ਅਦਾਕਾਰ ਆਯੁਸ਼ਮਾਨ ਦੀ ਇਹ ਫ਼ਿਲਮ ਸਮਲੈਂਗਿਕਤਾ 'ਤੇ ਆਧਾਰਿਤ ਹੋਵੇਗੀ।
ਹੋਰ ਪੜ੍ਹੋ: ਸ਼ੁਭ ਮੰਗਲ ਜ਼ਿਆਦਾ ਸਾਵਧਾਨ ਟੀਜ਼ਰ ਆਊਟ:ਜੇਤੂ ਬਣੇਗਾ ਪਿਆਰ ਸਹਿਪਰਿਵਾਰ
ਇਸ ਪੋਸਟਰ ਵਿੱਚ ਆਯੁਸ਼ਮਾਨ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਪਿੱਛੇ ਕਈ ਮੁੰਡੇ ਕੁੜੀਆਂ ਵਿਆਹ ਦੇ ਕੱਪੜੇ ਪਾ ਭੱਜ ਰਹੇ ਹਨ। ਫ਼ਿਲਮ ਦੇ ਪਹਿਲੇ ਪੋਸਟਰ ਨਾਲ ਹੀ ਫ਼ਿਲਮ ਦੀ ਰਿਲੀਜ਼ ਤਾਰੀਕ ਵੀ ਦੱਸੀ ਗਈ ਹੈ। ਇਹ ਫ਼ਿਲਮ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: ਮਸ਼ਹੂਰ ਮਰਾਠੀ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ 'ਚ ਹੋਈ ਮੌਤ
ਇਸ ਫ਼ਿਲਮ ਨੂੰ ਹਿਤੇਸ਼ ਕੇਵਲਯ ਨੇ ਲਿਖਿਆ ਤੇ ਫ਼ਿਲਮ ਨੂੰ ਆਨੰਦ ਐਲ ਰਾਏ, ਭੂਸ਼ਣ ਕੁਮਾਰ, ਕਲਰ ਯੇਲੋ ਪ੍ਰੋਡਿਊਸ ਅਤੇ ਟੀ ਸੀਰੀਜ਼ ਨੇ ਕੋ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿੱਚ ਆਯੁਸ਼ਮਾਨ ਮਾਨ ਦੀ ਫ਼ਿਲਮ ਬਾਲਾ ਰਿਲੀਜ਼ ਹੋਈ ਹੈ ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ।