ਪੰਜਾਬ

punjab

ETV Bharat / sitara

ਸ਼ਰੂਤੀ ਨੇ ਗਾਇਕੀ ਦਾ ਸ਼ੌਕ ਕੀਤਾ ਸੋਸ਼ਲ ਮੀਡੀਆ 'ਤੇ ਸਾਂਝਾ - shruti haasan asha bhosle

ਬਾਲੀਵੁੱਡ ਅਦਾਕਾਰਾ ਸ਼ਰੂਤੀ ਇੱਕ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਮਹਾਨ ਗਾਇਕਾ ਵੀ ਹਨ। ਉਹ ਬਚਪਨ ਤੋਂ ਹੀ ਗਾਉਣ ਦੀ ਬਹੁਤ ਸ਼ੌਕੀਨ ਹੈ।

shruti haasan
ਫ਼ੋਟੋ

By

Published : Mar 12, 2020, 4:13 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਰੂਤੀ ਹਾਸਨ ਨੇ ਦੱਖਣੀ ਫ਼ਿਲਮਾਂ ਤੋਂ ਇਲਾਵਾ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਦੇ ਹੁਨਰ ਦਿਖਾਏ ਹਨ। ਇਸ ਦੇ ਨਾਲ ਹੀ ਦਰਸ਼ਕਾਂ ਵੱਲੋਂ ਹਰ ਫ਼ਿਲਮ 'ਚ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰੂਤੀ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਮਹਾਨ ਗਾਇਕਾ ਵੀ ਹਨ। ਉਹ ਬਚਪਨ ਤੋਂ ਹੀ ਗਾਉਣ ਦੀ ਬਹੁਤ ਸ਼ੌਕੀਨ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਨਾਲ ਨਜ਼ਰ ਆ ਰਹੀ ਹਨ। ਬਲੈਕ ਐਂਡ ਵ੍ਹਾਈਟ ਫ਼ੋਟੋਆਂ ਵਿੱਚ ਉਹ ਆਸ਼ਾ ਦੇ ਸਾਹਮਣੇ ਗਾਉਣ ਦਾ ਅਭਿਆਸ ਕਰਦੀ ਨਜ਼ਰ ਆ ਰਹੀ ਹੈ।

ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, "ਇਹ ਵਰਦੀ 'ਚ ਗੀਤ ਗਾ ਰਹੀ ਸ਼ਰੂਤੀ ਹਾਸਨ ਦੀ ਸਿਰਫ ਇਕ ਤਸਵੀਰ ਹੈ। ਮੈਨੂੰ ਇਹ ਫੋਟੋ ਬਹੁਤ ਪਸੰਦ ਹੈ। ਮੈਨੂੰ ਉਹ ਦਿਨ ਯਾਦ ਹੈ ਜਦੋਂ ਮਹਾਨ ਗਾਇਕਾ ਸਾਹਮਣੇ ਗੀਤ ਗਾਉਣ ਦੌਰਾਨ ਬਹੁਤ ਜ਼ਿਆਦਾ ਘਬਰਾਈ ਹੋਈ ਸੀ। ਮੇਰੇ ਨਾਲ ਇਹ ਪਲ ਬਿਤਾਉਣ ਲਈ ਤੁਹਾਡਾ ਧੰਨਵਾਦ!" ਇਸ ਫ਼ੋਟੋ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਾਫ਼ੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।

ABOUT THE AUTHOR

...view details