ਪੰਜਾਬ

punjab

ETV Bharat / sitara

ਸ਼ਰਧਾ ਕਪੂਰ ਅਤੇ ਪ੍ਰਭਾਸ ਦੀ ਐਕਸ਼ਨ ਲੁੱਕ ਚਰਚਾ 'ਚ - ਐਕਸ਼ਨ-ਥ੍ਰਿਲਰ ਫ਼ਿਲਮ

30 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸਾਹੋ' ਦਾ ਦੂਜਾ ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਪੋਸਟਰ 'ਚ ਪ੍ਰਭਾਸ ਅਤੇ ਸ਼ਰਧਾ ਦੋਵੇਂ ਐਕਸ਼ਨ ਲੁੱਕ 'ਚ ਨਜ਼ਰ ਆ ਰਹੇ ਹਨ।

ਫ਼ੋਟੋ

By

Published : Jul 25, 2019, 7:21 PM IST

ਮੁੰਬਈ: ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫ਼ਿਲਮ 'ਸਾਹੋ' 30 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਲੈ ਕੇ ਉਤਸੁਕਤਾ ਬਣਾਉਣ 'ਚ ਮੇਕਰਸ ਬਹੁਤ ਹੱਦ ਦੱਕ ਕਾਮਯਾਬ ਰਹੇ ਹਨ। ਇਸ ਦੇ ਚਲਦਿਆਂ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ 'ਚ ਪ੍ਰਭਾਸ ਅਤੇ ਸ਼ਰਧਾ ਦੋਵੇਂ ਐਕਸ਼ਨ ਦੀ ਦਿੱਖ 'ਚ ਵਿਖਾਈ ਦੇ ਰਹੇ ਹਨ।

ਕੁਝ ਦਿਨ ਪਹਿਲਾਂ 'ਸਾਹੋ' ਦਾ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਸੀ ਜਿਸ 'ਚ ਪ੍ਰਭਾਸ ਅਤੇ ਸ਼ਰਧਾ ਕਪੂਰ ਇੱਕ ਦੂਜੇ ਦੇ ਕਰੀਬ ਨਜ਼ਰ ਆ ਰਹੇ ਸਨ। ਇਹ ਦੋਵੇਂ ਪੋਸਟਰ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ।

ਫ਼ਿਲਮ ਸਾਹੋ ਦੇ ਪ੍ਰਤੀ ਲੋਕਾਂ ਦੀ ਰੁਚੀ ਵਧ ਹੋਣ ਦਾ ਕਾਰਨ ਫ਼ਿਲਮ 'ਚ 'ਬਾਹੂਬਲੀ' ਕਲਾਕਾਰ ਪ੍ਰਭਾਸ ਦਾ ਹੋਣਾ ਹੈ। ਪ੍ਰਭਾਸ ਸਾਊਥ ਇੰਡਸਟਰੀ 'ਚ ਤਾਂ ਮਸ਼ਹੂਰ ਹੈ ਹੀ, ਹਿੰਦੀ ਸਿਨੇਮਾ 'ਚ ਵੀ ਉਹ ਕਾਫ਼ੀ ਅਦਾਕਾਰਾਂ ਨੂੰ ਟੱਕਰ ਦੇ ਰਹੇ ਹਨ। ਇਸ ਤੋਂ ਇਲਾਵਾ ਇਸ ਫ਼ਿਲਮ 'ਚ ਪ੍ਰਭਾਸ ਅਤੇ ਸ਼ਰਧਾ ਪਹਿਲੀ ਵਾਰ ਇੱਕਠੇ ਨਜ਼ਰ ਆਉਣਗੇ।

ਜ਼ਿਕਰੇਖ਼ਾਸ ਹੈ ਕਿ ਸਾਹੋ ਇੱਕ ਐਕਸ਼ਨ-ਥ੍ਰਿਲਰ ਫ਼ਿਲਮ ਹੈ, ਜਿਸ 'ਚ ਪ੍ਰਭਾਸ ਅਤੇ ਸ਼ਰਧਾ ਤੋਂ ਇਲਾਵਾ ਜੈਕੀ ਸ਼ਰਾਫ, ਨੀਲ ਨਿਤਿਨ ਮੁਕੇਸ਼, ਮੁਰਲੀ ਸ਼ਰਮਾ, ਚੰਕੀ ਪਾਂਡੇ, ਮੰਦਿਰਾ ਬੇਦੀ, ਮਹੇਸ਼ ਮੰਜਰੇਕਰ ਅਤੇ ਟੀਨੂ ਆਨੰਦ ਵਰਗੇ ਕਲਾਕਾਰ ਨਜ਼ਰ ਆਉਣਗੇ।

ABOUT THE AUTHOR

...view details