ਮੁੰਬਈ: ਅਦਾਕਾਰਾ ਸ਼ਰਧਾ ਕਪੂਰ ਨੇ ਇੱਕ ਐਨਜੀਓ ਨੂੰ ਦਾਨ ਕੀਤਾ ਹੈ ਤਾਂ ਜੋ ਲੌਕਡਾਊਨ ਦੌਰਾਨ ਬਾਹਰ ਘੁੰਮਣ ਵਾਲੇ ਜਾਨਵਰਾਂ ਨੂੰ ਖਾਣਾ ਖਵਾਇਆ ਜਾ ਸਕੇ। 'ਪੀਪਲ ਫ਼ਾਰ ਐਨੀਮਲਸ ਇੰਡੀਆ' ਨਾਮਕ ਐਨਜੀਓ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਹੈਂਡਲ ਉੱਤੇ ਅਦਾਕਾਰਾ ਦੇ ਦਾਨ ਦੀ ਜਾਣਕਾਰੀ ਦਿੱਤੀ।
ਐਨਜੀਓ ਨੇ ਟਵੀਟ ਕਰ ਲਿਖਿਆ,"@ShraddhaKapoor ਬੇਜ਼ੁਬਾਨਾਂ ਲਈ ਕੀਤੇ ਗਏ ਅਹਿਮ ਯੋਗਦਾਨ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।"
ਬੁੱਧਵਾਰ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਜਾਨਵਰਾਂ ਲਈ ਦਿਲ ਨੂੰ ਲੱਗਣ ਵਾਲੀ ਇੱਕ ਪੋਸਟ ਸਾਂਝੀ ਕੀਤੀ ਤੇ ਦੱਸਿਆ ਕਿ ਕਿਵੇਂ ਲੌਕਡਾਊਨ ਇਨ੍ਹਾਂ ਜਾਨਵਰਾਂ ਨੂੰ ਸਾਡੀ ਜ਼ਿੰਦਗੀ ਦੀ ਤਰ੍ਹਾਂ ਹੀ ਪ੍ਰਭਾਵਿਤ ਕਰ ਰਿਹਾ ਹੈ।
ਅਦਾਕਾਰਾ ਵੱਲੋਂ ਪੋਸਟ ਕੀਤੀ ਗਈ ਇਸ ਤਸਵੀਰ ਵਿੱਚ ਆਈਸੋਲੇਸ਼ਨ ਵਿੱਚ ਰਹਿੰਦੇ ਹੋਏ ਦਿਖਾਇਆ ਗਿਆ ਹੈ। ਦੱਸਣਯੋਗ ਹੈ ਕਿ ਸ਼ਰਧਾ ਤੋਂ ਪਹਿਲਾਂ ਵੀ ਕਈ ਹਸਤੀਆਂ ਨੇ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਘਰ ਤੋਂ ਨਾ ਕੱਢਣ ਲਈ ਕਿਹਾ ਸੀ।