ਪੰਜਾਬ

punjab

ETV Bharat / sitara

ਸ਼ਿਲਪਾ ਸ਼ੈੱਟੀ ਆਪਣੀ ਨੰਨ੍ਹੀ ਪਰੀ ਨਾਲ ਮੁੁੰਬਈ ਪਹੁੰਚੀ, ਵੀਡੀਓ ਹੋਇਆ ਵਾਇਰਲ - ਸਮੀਸ਼ਾ ਸ਼ੈੱਟੀ

ਸ਼ਿਲਪਾ ਸ਼ੈੱਟੀ ਹਾਲ ਹੀ ਵਿੱਚ ਆਪਣੀ ਬੇਟੀ ਸਮੀਸ਼ਾ ਸ਼ੈੱਟੀ ਨਾਲ ਮੁੰਬਈ ਵਾਪਸ ਆਈ ਹੈ। ਸ਼ਿਲਪਾ ਸ਼ੈੱਟੀ ਨੂੰ ਪੂਰੇ ਪਰਿਵਾਰ ਨਾਲ ਇਕ ਨਿੱਜੀ ਹਵਾਈ ਅੱਡੇ 'ਤੇ ਸਪਾਟ ਕੀਤਾ ਗਿਆ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

shilpa shetty with daughter samisha shetty
ਫ਼ੋਟੋ

By

Published : Mar 10, 2020, 4:14 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਸਰੋਗੇਸੀ ਰਾਹੀਂ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਸ਼ਿਲਪਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਆਪਣੀ ਬੇਟੀ ਦਾ ਹੱਥ ਫੜੀ ਨਜ਼ਰ ਆ ਰਹੀ ਹੈ।

ਨਾਲ ਹੀ, ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਧੀ ਸਮੀਸ਼ਾ ਸ਼ੈੱਟੀ ਕੁੰਦਰਾ ਦਾ ਜਨਮ 15 ਫਰਵਰੀ, 2020 ਨੂੰ ਹੋਇਆ ਸੀ ਅਤੇ ਉਹ ਸਰੋਗੇਸੀ ਤੋਂ ਇੱਕ ਬੇਟੀ ਦੀ ਮਾਂ ਬਣੀ ਹੈ।

ਦੱਸਣਯੋਗ ਹੈ ਕਿ ਸ਼ਿਲਪਾ ਸ਼ੈੱਟੀ ਹਾਲ ਹੀ ਵਿੱਚ ਆਪਣੀ ਬੇਟੀ ਸਮੀਸ਼ਾ ਸ਼ੈੱਟੀ ਨਾਲ ਮੁੰਬਈ ਵਾਪਸ ਆਈ ਹੈ। ਸ਼ਿਲਪਾ ਸ਼ੈੱਟੀ ਨੂੰ ਪੂਰੇ ਪਰਿਵਾਰ ਨਾਲ ਇਕ ਨਿੱਜੀ ਹਵਾਈ ਅੱਡੇ 'ਤੇ ਸਪਾਟ ਕੀਤਾ ਗਿਆ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸ਼ਿਲਪਾ ਸ਼ੈੱਟੀ ਦੀ ਗੋਦ ਵਿੱਚ ਇਕ ਛੋਟੀ ਸਮੀਸ਼ਾ ਹੈ, ਜਿਸ ਨੂੰ ਬਹੁਤ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਹੈ। ਸਮੀਸ਼ਾ ਸ਼ੈੱਟੀ ਦੇ ਆਉਣ ਲਈ ਘਰ ਵਿੱਚ ਪਹਿਲਾਂ ਹੀ ਇੱਕ ਤਿਉਹਾਰ ਵਾਲਾ ਮਾਹੌਲ ਹੈ। ਸ਼ਿਲਪਾ ਸ਼ੈੱਟੀ ਦੇ ਪਰਿਵਾਰ ਨਾਲ ਸਮੀਸ਼ਾ ਸ਼ੈੱਟੀ ਦੀ ਇਹ ਪਹਿਲੀ ਹੋਲੀ ਹੋਵੇਗੀ ਅਤੇ ਉਹ ਇਸ ਨੂੰ ਇਕ ਖਾਸ ਤਰੀਕੇ ਨਾਲ ਮਨਾਉਣਾ ਚਾਹੁੰਦੀ ਹੈ।

ABOUT THE AUTHOR

...view details