ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਇਸ ਜੋੜੇ ਨੇ ਸੇਰੋਗੇਸੀ ਨਾਲ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਮੀਡੀਆ ਏਜੰਸੀ ਆਈਐਨਐਸ ਦੇ ਸੂਤਰਾਂ ਨੇ ਦੱਸੀ ਹੈ।
ਉਨ੍ਹਾਂ ਨੇ ਬੇਟੀ ਦਾ ਨਾਂਅ ਸਮੀਸ਼ਾ ਸ਼ੈਟੀ ਕੁੰਦਰਾ ਰੱਖਿਆ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਫ਼ੋਟੋ ਨੂੰ ਸਾਂਝਾ ਕੀਤਾ ਅਤੇ ਦੱਸਿਆ ਕਿ ਸਮੀਸ਼ਾ ਦਾ ਜਨਮ 15 ਫ਼ਰਵਰੀ ਨੂੰ ਹੋਇਆ ਸੀ ਅਤੇ ਨਾਲ ਹੀ ਉਨ੍ਹਾਂ ਨੇ ਨੰਨ੍ਹੀ ਪਰੀ ਨੂੰ 'ਜੂਨੀਅਰ ਐਸਐਸਕੇ' ਦੇ ਰੂਪ 'ਚ ਟੈਗ ਕੀਤਾ।
ਸ਼ਿਲਪਾ ਦੀ ਇਸ ਤਸਵੀਰ 'ਤੇ ਉਸ ਨੂੰ ਵਧਾਈਆਂ ਮਿਲ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਉਹ ਸੇਰੋਗੇਸੀ ਰਾਹੀ ਮਾਂ ਬਣੀ ਹੈ। ਸ਼ਿਲਪਾ ਸ਼ੈਟੀ ਦਾ ਪਹਿਲਾਂ ਤੋਂ ਇੱਕ ਬੇਟਾ ਹੈ। ਸ਼ਿਲਪਾ ਦੇ ਬੇਟੇ ਦੀ ਉਮਰ 7 ਸਾਲ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਬੇਟੀ ਬਾਰੇ ਕਿਸੇ ਨੂੰ ਕੋਈ ਖ਼ਬਰ ਹੀ ਨਹੀਂ ਸੀ।
ਇਹ ਵੀ ਪੜ੍ਹੋ: ਫ਼ਿਲਮ ਮਲੰਗ ਵੇਖਣ ਤੋਂ ਬਾਅਦ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ਈਐਸਜੀ) ਨੇ ਲਿਆ ਅਹਿਮ ਫ਼ੈਸਲਾ
ਜ਼ਿਕਰਯੋਗ ਹੈ ਕਿ ਸ਼ਿਲਪਾ ਛੇਤੀ ਹੀ ਫ਼ਿਲਮ 'ਨਿਕਮਾ' ਰਾਹੀਂ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। 'ਨਿਕਮਾ' ਇੱਕ ਰੋਮਾਂਟਿਕ ਕਾਮੇਡੀ ਐਕਸ਼ਨ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਸ਼ਬੀਰ ਖਾਨ ਕਰ ਰਹੇ ਹਨ।