ਮੁੰਬਈ: ਅਦਾਕਾਰਾ ਸ਼ਿਲਪਾ ਸ਼ੈਟੀ ਨੇ ਬੁੱਧਵਾਰ ਨੂੰ ਆਪਣੀ ਆਉਣ ਵਾਲੀ ਕਾਮੇਡੀ ਡਰਾਮਾ ਫ਼ਿਲਮ 'ਹੰਗਾਮਾ 2' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਨੇ ਵੀਡੀਓ ਸਾਂਝੀ ਕਰਦੇ ਹੋਏ ਆਪਣੀ ਆਉਣ ਵਾਲੇ ਪ੍ਰੋਜੈਕਟ ਦੀ ਉਤਸੁਕਤਾ ਨੂੰ ਵਿਖਾਇਆ।
ਸ਼ਿਲਪਾ ਸ਼ੈਟੀ ਨੇ ਸ਼ੁਰੂ ਕੀਤੀ ਆਪਣੀ ਫ਼ਿਲਮਾਂ ਦੀ ਦੂਜੀ ਪਾਰੀ - bollywood news
ਅਦਾਕਾਰਾ ਸ਼ਿਲਪਾ ਸ਼ੈਟੀ ਨੇ ਆਪਣੀ ਆਉਣ ਵਾਲੀ ਕਾਮੇਡੀ-ਡਰਾਮਾ ਫ਼ਿਲਮ ਹੰਗਾਮਾ 2 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਵਿੱਚ ਪਰੇਸ਼ ਰਾਵਲ ਅਤੇ ਮੀਜਾਨ ਜਾਫ਼ਰੀ ਵੀ ਨਜ਼ਰ ਆਉਣਗੇ। ਅਦਾਕਾਰਾ ਨੇ ਵੀਡੀਓ ਸ਼ੇਅਰ ਕਰਦਿਆਂ ਆਪਣੀ ਬੇਸਬਰੀ ਦਾ ਇਜ਼ਹਾਰ ਕੀਤਾ ਹੈ।
44 ਸਾਲਾ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦਿੱਤਾ, "ਨਵੀਂ ਸ਼ੁਰੂਆਤ:ਹੰਗਾਮਾ 2, ਪਹਿਲਾ ਦਿਨ। ਮੇਰੇ ਮਨਪਸੰਦ ਨਿਰਦੇਸ਼ਕਾਂ ਵਿੱਚੋਂ ਇੱਕ ਪ੍ਰਿਏਦਰਸ਼ਨ ਸਰ ਨਾਲ ਪਹਿਲੀ ਵਾਰ ਫ਼ਿਲਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਚੱਲੋਂ ਜਿੱਥੋਂ ਸਭ ਕੁਝ ਸ਼ੁਰੂ ਹੋਇਆ ਸੀ ਉੱਥੇ ਹੀ ਵਾਪਿਸ ਚਲਦੇ ਹਾਂ।"
'ਹੰਗਾਮਾ 2' 'ਚ ਅਦਾਕਾਰਾ ਤੋਂ ਇਲਾਵਾ ਮੀਜਾਨ ਜਾਫ਼ਰੀ, ਪਰੇਸ਼ ਰਾਵਲ ਅਤੇ ਸਾਊਥ ਇੰਡੀਅਨ ਅਦਾਕਾਰਾ ਪ੍ਰਨੀਤਾ ਸੁਭਾਸ਼ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ 'ਹੰਗਾਮਾ 2' ਇਸ ਸਾਲ 14 ਅਗਸਤ ਨੂੰ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਵੇਗੀ।