ਪੰਜਾਬ

punjab

ETV Bharat / sitara

ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਸ ਅਦਾਕਾਰਾ ਨੇ ਲਗਾਇਆ ਵੱਡਾ ਇਲਜ਼ਾਮ - ਪੋਰਨੋਗ੍ਰਾਫੀ ਮਾਮਲੇ

ਅਦਾਕਾਰਾ ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ’ਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਹੈ। ਦੱਸ ਦਈਏ ਕਿ ਪੋਰਨੋਗ੍ਰਾਫੀ ਮਾਮਲੇ ’ਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੇਲ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੀ ਸੀ।

ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਸ ਅਦਾਕਾਰਾ ਨੇ ਲਗਾਇਆ ਵੱਡਾ ਇਲਜ਼ਾਮ
ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਇਸ ਅਦਾਕਾਰਾ ਨੇ ਲਗਾਇਆ ਵੱਡਾ ਇਲਜ਼ਾਮ

By

Published : Jul 29, 2021, 1:26 PM IST

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ 14 ਦਿਨਾਂ ਦੀ ਨਿਆਇਕ ਹਿਰਾਸਤ ਚ ਹਨ। ਬੀਤੇ ਦਿਨ ਹੇਠਲੀ ਅਦਾਲਤ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ। ਉੱਥੇ ਹੀ ਦੂਜੇ ਪਾਸੇ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ।

ਹੁਣ ਅਦਾਕਾਰਾ ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ’ਤੇ ਸਰੀਰਕ ਸ਼ੋਸ਼ਣ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਹੈ। ਦੱਸ ਦਈਏ ਕਿ ਪੋਰਨੋਗ੍ਰਾਫੀ ਮਾਮਲੇ ’ਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀ ਸੇਲ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਪਹੁੰਚੀ ਸੀ।

ਸ਼ਰਲਿਨ ਚੋਪੜਾ ਨੇ ਸਾਲ 2021 ਚ ਰਾਜ ਕੁੰਦਰਾ ਦੇ ਖਿਲਾਫ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਰਾਜ ਕੁੰਦਰਾ ’ਤੇ ਆਈਪੀਸੀ ਦੀ ਧਾਰਾ 384,415, 504, 506, 354 (ਏ) (ਬੀ) (ਡੀ) ਅਤੇ ਆਈਟੀ ਐਕਟ 2008 ਦੀ 67, 67(ਏ) ਦੀ ਥਾਰਾ ਅਤੇ ਇੰਡੀਸੇਂਟ ਰਿਪ੍ਰਿਜੇਨਟੇਸ਼ਨ ਆਫ ਵੁਮੇਮ ਐਕਟਰ 1986 ਦੇ ਤਹਿਤ ਇਲਜ਼ਾਮ ਦਰਜ ਕੀਤਾ ਗਿਆ ਸੀ।

ਸ਼ਰਲਿਨ ਨੇ ਰਾਜ ਕੁੰਦਰਾ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸਨੇ ਉਸ ਨਾਲ ਜਬਰਨ ਕਿਸ ਕਰਨ ਲੱਗੇ ਸੀ ਉਹ ਇਸਦਾ ਵਿਰੋਧ ਕਰ ਰਹੀ ਸੀ। ਸ਼ਰਲੀਨ ਨੇ ਦੱਸਿਆ ਕਿ ਉਸਨੇ ਰਾਜ ਕੁੰਦਰਾ ਨੂੰ ਧੱਕਾ ਮਾਰਿਆ ਅਤੇ ਬਾਥਰੂਮ ’ਚ ਬੰਦ ਹੋ ਕੇ ਖੁਦ ਨੂੰ ਬਚਾਇਆ।

ਕਾਬਿਲੇਗੌਰ ਹੈ ਕਿ 19 ਜੁਲਾਈ ਨੂੰ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਰਾਜ ਦੇ ਘਰ ਚ ਛਾਪੇਮਾਰੀ ਕੀਤੀ ਸੀ ਅਤੇ ਕੁਝ ਦਿਨ ਪਹਿਲਾਂ ਪਤਨੀ ਸ਼ਿਲਪਾ ਸ਼ੈਟੀ ਤੋਂ ਪੁਛਗਿੱਛ ਕੀਤੀ ਸੀ।

ਇਹ ਵੀ ਪੜੋ: Birhtday Special Sanjay Dutt : ਬਾਲੀਵੁੱਡ ਦਾ ਖਲਨਾਇਕ ਜੋ ਅਸਲ ਜ਼ਿੰਦਗੀ ’ਚ ਹੈ ਹੀਰੋ

ABOUT THE AUTHOR

...view details