ਮੁੰਬਈ : ਸੁਪਰਸਟਾਰ ਸਲਮਾਨ ਖ਼ਾਨ ਸੋਸ਼ਲ ਮੀਡੀਆ 'ਤੇ ਆਪਣੇ ਨਜ਼ਦੀਕੀ ਲੋਕਾਂ ਪ੍ਰਤੀ ਆਪਣੇ ਪਿਆਰ ਨੂੰ ਜ਼ਾਹਿਰ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ। ਇਸ ਵਾਰ ਉਨ੍ਹਾਂ ਨੇ ਆਪਣੇ ਬਾਡੀਗਾਰਡ ਸ਼ੇਰਾ ਦੀ ਪ੍ਰਸ਼ੰਸਾ ਕੀਤੀ ਹੈ।
ਸ਼ੇਰਾ ਅਤੇ ਸਲਮਾਨ ਦੀ ਦੋਸਤੀ ਨੂੰ ਪੂਰੇ ਹੋਏ 25 ਸਾਲ - Salman khan and Shera
ਅਦਾਕਾਰ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸ਼ੇਰਾ ਅਤੇ ਸਲਮਾਨ ਦੀ ਦੋਸਤੀ ਨੂੰ 25 ਸਾਲ ਪੂਰੇ ਹੋ ਗਏ ਹਨ।
ਫ਼ੋਟੋ
ਸਲਮਾਨ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ 'ਚ ਉਹ ਸ਼ੇਰਾ ਨਾਲ ਪੋਜ਼ ਦਿੰਦੇ ਹੋਏ ਵਿਖਾਈ ਦੇ ਰਹੇ ਹਨ। ਤਸਵੀਰ ਨੂੰ ਸਾਂਝਾ ਕਰਦੇ ਹੋਏ
ਉਨ੍ਹਾਂ ਕਿਹਾ, "25 ਸਾਲ ਅਤੇ ਅਜੇ ਵੀ ਮਜ਼ਬੂਤ ... ਸ਼ੇਰਾ।"