ਮੁੰਬਈ: ਬਿੱਗ ਬੌਸ 13 ਫੇਮ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਸ਼ੋਅ ਤੋਂ ਨਿਕਲਣ ਤੋਂ ਬਾਅਦ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਉਨ੍ਹਾਂ ਦੀ ਰੌਮੈਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ ਸੀ ਤੇ ਇਹ ਗਾਣਾ ਵੀ ਕਾਫ਼ੀ ਹਿੱਟ ਸਾਬਿਤ ਹੋਇਆ ਸੀ।
ਸਿਡਨਾਜ਼ ਦੇ ਮਿਊ਼ਜ਼ਿਕ ਵੀਡੀਓ ਦਾ 'ਬਿਹਾਇੰਡ ਦਾ ਸੀਨ' ਸ਼ੂਟ ਵਾਇਰਲ - ਸਿਡਨਾਜ਼ ਦਾ ਬਿਹਾਇੰਡ ਦਾ ਸੀਨ ਸ਼ੂਟ
ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਨੇ ਇੱਕ ਰੌਮੈਂਟਿਕ ਵੀਡੀਓ ਵਿੱਚ ਨਜ਼ਰ ਆਏ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਾਣੇ ਦੇ ਬਿਹਾਇੰਡ ਦਾ ਸੀਨ ਸ਼ੂਟ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਸਿਡਨਾਜ਼ ਦੀ ਰੌਮੈਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਹੁਣ ਸ਼ਹਿਨਾਜ਼ ਨੇ ਇੰਸਟਾਗ੍ਰਾਮ ਉੱਤੇ ਗਾਣੇ ਦੇ ਬਿਹਾਇੰਡ ਦਾ ਸੀਨ ਸ਼ੂਟ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਸਿਡਨਾਜ਼ ਦੀ ਰੌਮੈਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਹੀ ਹੈ। ਵੀਡੀਓ ਵਿੱਚ ਦੋਵੇਂ ਬਾਥ-ਟੱਬ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਾਰੇ ਪਾਸੇ ਮੋਮਬੱਤੀਆਂ ਨਜ਼ਰ ਆ ਰਹੀਆਂ ਹਨ। ਇਸ ਰੌਮੈਂਟਿਕ ਸੀਨ ਵਿੱਚ ਸ਼ਹਿਨਾਜ਼ ਤੇ ਸਿਧਾਰਥ ਦੀ ਕਮਾਲ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਇਸ ਵੀਡੀਓ ਨੂੰ ਦੋਵਾਂ ਕਲਾਕਾਰਾਂ ਦੇ ਫ਼ੈਨਜ਼ ਕਾਫ਼ੀ ਪਸੰਦ ਕਰ ਰਹੇ ਹਨ ਤੇ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਸ਼ਹਿਨਾਜ਼ ਨੇ ਪਾਰਸ-ਦੇਬੋਲੀਨਾ ਦੇ ਕੁਮੈਂਟਸ ਦਾ ਜਵਾਬ ਦਿੱਤਾ ਸੀ। ਦੱਸ ਦੇਈਏ ਕਿ ਪਾਰਸ ਤੇ ਦੇਬੋਲੀਨਾ ਨੇ ਸ਼ੋਅ ਤੋਂ ਬਾਹਰ ਆ ਕੇ ਕਈ ਵਾਰ ਸ਼ਹਿਨਾਜ਼ ਦੇ ਖ਼ਿਲਾਫ਼ ਬੋਲ ਚੁੱਕੇ ਹਨ। ਇਸ ਉੱਤੇ ਸ਼ਹਿਨਾਜ਼ ਨੇ ਕਿਹਾ, "ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਕੌਣ ਮੇਰੇ ਬਾਰੇ ਕੀ ਕਹਿ ਰਿਹਾ ਹੈ। ਮੈਂ ਉਨ੍ਹਾਂ ਦੀ ਸੋਚ ਨੂੰ ਨਹੀਂ ਬਦਲ ਸਕਦੀ ਹਾਂ।"