ਪੰਜਾਬ

punjab

ETV Bharat / sitara

ਸ਼ਹਿਨਾਜ਼ ਤੇ ਜੱਸੀ ਗਿੱਲ ਦਾ ਨਵਾਂ ਗੀਤ 'ਕਹਿ ਗਈ ਸੌਰੀ' ਹੋਇਆ ਰਿਲੀਜ਼ - ਜੱਸੀ ਗਿੱਲ ਸ਼ਹਿਨਾਜ ਕੌਰ ਗਿੱਲ ਦਾ ਨਵਾਂ ਗੀਤ

ਪੰਜਾਬੀ ਗਾਇਕ ਜੱਸੀ ਗਿੱਲ ਅਤੇ ਬਿੱਗ ਬੌਸ-13 ਫੇਮ ਸ਼ਹਿਨਾਜ ਕੌਰ ਗਿੱਲ ਦਾ ਨਵਾਂ ਗੀਤ 'ਕਹਿ ਗਈ ਸੌਰੀ' ਰਿਲੀਜ਼ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

shehnaaz jassie gill keh gayi sorry lyrical video out
shehnaaz jassie gill keh gayi sorry lyrical video out

By

Published : May 12, 2020, 8:06 PM IST

ਚੰਡੀਗੜ੍ਹ: ਪੰਜਾਬੀ ਗਾਇਕ ਜੱਸੀ ਗਿੱਲ ਅਤੇ ਬਿੱਗ ਬੌਸ-13 ਫੇਮ ਸ਼ਹਿਨਾਜ ਕੌਰ ਗਿੱਲ ਦਾ ਗੀਤ 'ਕਹਿ ਗਈ ਸੌਰੀ' ਰਿਲੀਜ਼ ਹੋ ਗਿਆ ਹੈ। ਗੀਤ ਦੀ ਸ਼ੁਰੂਆਤ ਸ਼ਹਿਨਾਜ ਅਤੇ ਜੱਸੀ ਦੀ ਗੱਲਬਾਤ ਨਾਲ ਹੁੰਦੀ ਹੈ, ਜਿੱਥੇ ਸ਼ਹਿਨਾਜ, ਜੱਸੀ ਨਾਲ ਬ੍ਰੇਕਅੱਪ ਕਰਦੀ ਹੈ।

ਵੀਡੀਓ ਵਿੱਚ ਦੋਹਾਂ ਦੇ ਇਮੋਸ਼ਨਜ਼ ਸਾਫ ਦੇਖਣ ਨੂੰ ਮਿਲ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਵੀਡੀਓ ਵਿੱਚ ਜੱਸੀ ਅਤੇ ਸ਼ਹਿਨਾਜ਼ ਦਈਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਦਰਅਸਲ, ਲੌਕਡਾਊਨ ਦੇ ਕਾਰਨ ਦੋਵੇਂ ਇੱਕਠੇ ਸ਼ੂਟ ਨਹੀਂ ਕਰ ਸਕੇ ਸਨ। ਇਸ ਗੀਤ ਨੂੰ ਜੱਸੀ ਗਿੱਲ ਨੇ ਗਾਇਆ ਹੈ ਤੇ ਨਿਰਮਾਨ ਨੇ ਗੀਤ ਦੇ ਬੋਲ ਲਿਖੇ ਹਨ।

ਦੱਸ ਦਈਏ ਕਿ ਸ਼ਹਿਨਾਜ਼ ਨੇ ਬਿੱਗ ਬੌਸ-13 ਵਿੱਚ ਲੋਕਾਂ ਨੂੰ ਖ਼ੂਬ ਐਂਟਰਟੇਨ ਕੀਤਾ। ਸ਼ੋਅ 'ਚ ਸਿਧਾਰਥ ਸ਼ੁਕਲਾ ਨਾਲ ਸ਼ਹਿਨਾਜ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਗਈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਸਿਡਨਾਜ਼ ਟ੍ਰੈਂਡ ਕਰਨ ਲੱਗ ਪਿਆ। ਸ਼ਹਿਨਾਜ਼ ਬਿੱਗ ਬੌਸ ਤੋਂ ਬਾਅਦ 'ਮੁਝਸੇ ਸ਼ਾਦੀ ਕਰੋਗੇ' ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਸ਼ਹਿਨਾਜ ਗਿੱਲ, ਸਿਧਾਰਥ ਸ਼ੁਕਲਾ ਦੇ ਨਾਲ ਇੱਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਈ ਸੀ।

ABOUT THE AUTHOR

...view details