ਮੁੰਬਈ: ਸਖ਼ਤ ਨਿਰਦੇਸ਼ਾਂ ਦੇ ਨਾਲ ਬਾਲੀਵੁੱਡ ਦੇ ਨਿਰਮਾਤਾ ਆਪਣੇ ਬਚੇ ਹੋਏ ਪ੍ਰਾਜੈਕਟਾਂ ਦੀ ਸ਼ੂਟਿੰਗ ਨੂੰ ਪੂਰਾ ਕਰਨ ਦਾ ਫ਼ੈਸਲਾ ਲੈ ਰਹੇ ਹਨ। ਅਦਾਕਾਰ ਸ਼ਕਤੀ ਕਪੂਰ ਨੂੰ ਇਹ ਸੁਝਾਅ ਬਿਲਕੁਲ ਵੀ ਪਸੰਦ ਨਹੀਂ ਆਇਆ। ਅਦਾਕਾਰ ਨੇ ਖ਼ੁਦ ਨੂੰ ਆਪਣੇ ਪਰਿਵਾਰ ਨਾਲ ਕੁਆਰੰਟੀਨ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਸ਼ਰਧਾ ਕਪੂਰ ਨੂੰ ਮੁੜ ਤੋਂ ਕੰਮ ਸ਼ੁਰੂ ਕਰਨ ਦੀ ਇਜ਼ਾਜਤ ਨਹੀਂ ਦੇਣਗੇ ਤੇ ਨਾ ਹੀ ਉਹ ਖ਼ੁਦ ਕੰਮ ਕਰਨਗੇ।
ਮੈਂ ਸ਼ਰਧਾ ਨੂੰ ਕੰਮ ਕਰਨ ਦੀ ਇਜ਼ਾਜਤ ਨਹੀਂ ਦੇਵਾਗਾ: ਸ਼ਕਤੀ ਕਪੂਰ - ਸ਼ਰਧਾ ਕਪੂਰ
ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਸ਼ਰਧਾ ਕਪੂਰ ਨੂੰ ਮੁੜ ਤੋਂ ਕੰਮ ਸ਼ੁਰੂ ਕਰਨ ਦੀ ਇਜ਼ਾਜਤ ਨਹੀਂ ਦੇਣਗੇ ਤੇ ਨਾ ਹੀ ਉਹ ਖ਼ੁਦ ਕੰਮ ਕਰਨਗੇ।
ਇੱਕ ਲੀਡਿੰਗ ਪੋਰਟਲ ਨੂੰ ਦਿੱਤੀ ਇੰਟਰਵਿਊ ਵਿੱਚ ਸ਼ਕਤੀ ਕਪੂਰ ਨੇ ਕਿਹਾ, "ਮੈਂ ਹਾਲੇ ਕੰਮ ਲਈ ਬਾਹਰ ਨਹੀਂ ਜਾਵਾਂਗਾ, ਤੇ ਨਾ ਹੀ ਆਪਣੀ ਧੀ ਸ਼ਰਧਾ ਨੂੰ ਮੁੜ ਤੋਂ ਕੰਮ ਕਰਨ ਦੀ ਇਜ਼ਾਜਤ ਦੇਵਾਗਾ। ਮੈਨੂੰ ਨਹੀਂ ਲਗਦਾ ਕਿ ਪਰੇਸ਼ਾਨੀ ਖ਼ਤਮ ਹੋ ਗਈ ਹੈ। ਮੈਨੂੰ ਲਗਦਾ ਹੈ ਕਿ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ। ਮੈਂ ਆਪਣੇ ਬੱਚਿਆਂ ਨੂੰ ਵੀ ਕਦੇ ਬਾਹਰ ਨਹੀਂ ਨਿਕਲਣ ਦੇਵਾਂਗਾ।"
ਦੱਸ ਦਈਏ ਕਿ ਮਹਾਰਾਸ਼ਟਰ ਦੇ ਸੀਐਮ ਉੱਧਵ ਠਾਕਰੇ ਨੇ ਉਨ੍ਹਾਂ ਨਿਰਮਾਤਾਵਾਂ ਨੂੰ ਇਜ਼ਾਜਤ ਦੇ ਦਿੱਤੀ ਹੈ, ਜੋ ਸ਼ੂਟਿੰਗ ਕਰਨਾ ਚਾਹੁੰਦੇ ਸਨ। ਹਾਲਾਂਕਿ, ਉਸ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ।