ਪੰਜਾਬ

punjab

ETV Bharat / sitara

ਐਸਆਰਕੇ ਫ਼ੈਨਜ਼ ਹੋ ਜਾਓ ਖੁਸ਼, ਛੇਤੀ ਹੀ ਅਗਲੀ ਫ਼ਿਲਮ ਦਾ ਐਲਾਨ ਕਰਨਗੇ ਸ਼ਾਹਰੁਖ਼ - bollywood news in punjabi

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਕਿਹਾ ਉਹ ਇੱਕ ਜਾਂ ਦੋ ਮਹੀਨੇ 'ਚ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰਨਗੇ। ਜਾਣਕਾਰੀ ਮੁਤਾਬਕ ਸ਼ਾਹਰੁਖ ਮੌਜੂਦਾ ਸਮੇਂ ਦੋ ਜਾਂ ਤਿੰਨ ਸਕ੍ਰੀਪਟਸ 'ਤੇ ਕੰਮ ਕਰ ਰਹੇ ਹਨ।

ਫ਼ੋਟੋ

By

Published : Oct 4, 2019, 3:07 PM IST

ਮੁੰਬਈ: ਆਖ਼ਰੀ ਵਾਰ ਫ਼ਿਲਮ 'ਜ਼ੀਰੋ' 'ਚ ਨਜ਼ਰ ਆਏ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਕਿਹਾ ਹੈ ਕਿ ਉਹ ਇੱਕ ਜਾਂ ਦੋ ਮਹੀਨੇ 'ਚ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕਰ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਇੱਕ ਜਾਂ ਦੋ ਫ਼ਿਲਮਾਂ ਦੀ ਸਕ੍ਰੀਪਟ 'ਤੇ ਕੰਮ ਕਰ ਰਹੇ ਹਨ।

ਵੇਖੋ ਵੀਡੀਓ

ਵੀਰਵਾਰ ਨੂੰ ਮੁੰਬਈ 'ਚ ਡਿਜ਼ਨੀ ਦੇ ਵਿੱਚ ਹੋਏ "ਟੇਡ ਟੌਕਸ ਇੰਡੀਆ: ਨਵੀਂ ਗੱਲ" ਦੇ ਸ਼ੁਭ ਆਰੰਭ ਦੇ ਵੇਲੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਖ਼ੁਲਾਸਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ਼ ਯਸ਼ਰਾਜ ਫ਼ਿਲਮ ਦੀ 'ਧੂਮ 4' 'ਚ ਵਿਖਾਈ ਦੇਣਗੇ। ਇਸ ਤੋਂ ਇਲਾਵਾ ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ਼ ਕਵੇਂਟਿਨ ਟਾਰਨਟਿਨੋ ਦੀ 'ਕਿਲ ਬਿਲ' ਦਾ ਹਿੰਦੀ ਰੀਮੇਕ ਕਰਨ ਦੇ ਲਈ ਤਿਆਰੀ ਕਰ ਰਹੇ ਹਨ।

ਇਸ ਤੋਂ ਇਲਾਵਾ ਇਹ ਵੀ ਖ਼ਬਰਾਂ ਆਈਆਂ ਕਿ ਸ਼ਾਹਰੁਖ਼ ਛੇਤੀ ਹੀ 'ਡੌਨ 3' 'ਚ ਨਜ਼ਰ ਆਉਣਗੇ। ਮੁੰਬਈ 'ਚ ਇੱਕ ਈਵੈਂਟ ਵੇਲੇ ਸ਼ਾਹਰੁਖ ਨੇ ਕਿਹਾ, "ਮੈਂ ਸੋਚ ਰਿਹਾ ਹਾਂ ਅਤੇ ਕੁਝ ਸਮਾਂ ਲੈ ਰਿਹਾ ਹਾਂ। ਮੈਂ ਦੋ ਜਾਂ ਤਿੰਨ ਸਕ੍ਰੀਪਟਾਂ 'ਤੇ ਕੰਮ ਕਰ ਰਿਹਾ ਹਾਂ ਅਤੇ ਇੰਸ਼ਾਅੱਲਾਹ, ਜਿਵੇਂ ਹੀ ਉਹ ਤਿਆਰ ਹੁੰਦੇ ਹਨ, ਮੈਂ ਤਿਆਰ ਹਾਂ।"

ਸ਼ਾਹਰੁਖ਼ ਨੇ ਕਿਹਾ ਜੋ ਖ਼ਬਰਾਂ ਆ ਰਹੀਆਂ ਹਨ ਇਹ ਸਭ ਅਫ਼ਵਾਹਾਂ ਹਨ ਪਰ ਇਨ੍ਹਾਂ ਤੋਂ ਮੈਨੂੰ ਆਈਡਿਆ ਮਿਲ ਜਾਂਦਾ ਹੈ ਕਿ ਮੈਂ ਕਿਹੜੀ ਫ਼ਿਲਮ ਕਰਨੀ ਹੈ। ਇਸ ਵਿਚਕਾਰ, ਸ਼ਾਹਰੁਖ਼ ਨੇ ਪ੍ਰੋਡਕਸ਼ਨ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਵੱਲੋਂ ਪ੍ਰੋਡਿਊਸ ਕੀਤੀ ਗਈ 'ਬਾਰਡ ਆਫ਼ ਬਲੱਡ' ਦਾ ਪ੍ਰੀਮੀਅਰ ਪਿੱਛਲੇ ਹਫ਼ਤੇ ਨੈਟਫ਼ਲੀਕਸ 'ਤੇ ਹੋਇਆ ਸੀ।

ABOUT THE AUTHOR

...view details