ਨਵੀਂ ਦਿੱਲੀ: ਅਜਿਹੀ ਚਰਚਾ ਹੈ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦਾ ਪ੍ਰੋਡਕਸ਼ਨ ਹਾਊਸ 'ਰੈੱਡ ਚਿਲੀਜ਼ ਇੰਟਰਟੇਨਮੈਂਟ' ਨੈੱਟਫਲਿਕਸ ਲਈ ਇਕ ਵੈੱਬ ਸੀਰੀਜ਼ ਬਣਾ ਰਿਹਾ ਹੈ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਹਰੁਖ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਤਿੰਨ ਹੋਰ ਵੈੱਬ ਸੀਰੀਜ਼ ਬਣਾਏਗਾ।
ਤਿੰਨ ਹੋਰ ਵੈੱਬ ਸੀਰੀਜ਼ ਬਣਾਏਗਾ ਸ਼ਾਹਰੁਖ ਖ਼ਾਨ ਦਾ ਪ੍ਰੋਡਕਸ਼ਨ ਹਾਊਸ - Shahrukh's production house will create three Web series
ਤਿੰਨ ਹੋਰ ਵੈੱਬ ਸੀਰੀਜ਼ ਬਣਾਏਗਾ ਸ਼ਾਹਰੁਖ ਖ਼ਾਨ ਦਾ ਪ੍ਰੋਡਕਸ਼ਨ ਹਾਊਸ 'ਰੈੱਡ ਚਿਲੀਜ਼ ਇੰਟਰਟੇਨਮੈਂਟ'। ਸ਼ਾਹਰੁਖ ਦੇ ਪ੍ਰੋਡਕਸ਼ਨ ਹਾਊਸ ਨੇ ਆਨਲਾਈਨ ਮਾਧਿਅਮ ਲਈ ਬਣਾਏ ਜਾਣ ਵਾਲੇ ਇਨ੍ਹਾਂ ਤਿੰਨ ਪ੍ਰਾਜੈਕਟਾਂ ਲਈ ਦਿੱਤੀ ਸਹਿਮਤੀ।
ਫ਼ਾਈਲ ਫ਼ੋਟੋ।
ਦੱਸ ਦਈਏ ਕਿ ਨੈੱਟਫਲਿਕਸ ਲਈ ਬਣਾਈ ਜਾ ਰਹੀ ਵੈੱਬ ਸੀਰੀਜ਼ ਮੁੰਬਈ ਪੁਲਿਸ ਦੀ ਪਹਿਲ 'ਤੇ ਬਣਾਈ ਜਾ ਰਹੀ ਹੈ। ਇਹ ਅਤੁਲ ਸਬਰਵਾਲ ਦਾ ਪ੍ਰਾਜੈਕਟ ਹੈ। ਇਸ ਦੀ ਕਹਾਣੀ ਇਹ ਹੈ ਕਿ ਸ਼ਹਿਰ 'ਚ ਅੰਡਰਵਰਲਡ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਇਨਕਾਊਂਟਰ ਸਪੈਸ਼ਲਿਸਟ ਤੇ ਸ਼ੂਟਰਾਂ ਦੀ ਸਪੈਸ਼ਲ ਟੀਮ ਨੂੰ ਸਿਖਲਾਈ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸ਼ਾਹਰੁਖ਼ ਪਹਿਲਾਂ ਤੋਂ ਹੀ ਬਿਲਾਲ ਸਿੱਦੀਕੀ ਦੀ ਥ੍ਰਿਲਰ ਵੈੱਬ ਸੀਰੀਜ਼ 'ਬਾਰਡ ਆਫ਼ ਬਲੱਡ' 'ਚ ਰੁੱਝੇ ਹੋਏ ਹਨ। ਇਸ ਸੀਰੀਜ਼ 'ਚ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ। ਹੁਣ ਸ਼ਾਹਰੁਖ ਦੇ ਪ੍ਰੋਡਕਸ਼ਨ ਹਾਊਸ ਨੇ ਆਨਲਾਈਨ ਮਾਧਿਅਮ ਲਈ ਬਣਾਏ ਜਾਣ ਵਾਲੇ ਤਿੰਨ ਹੋਰ ਪ੍ਰਾਜੈਕਟਾਂ ਲਈ ਸਹਿਮਤੀ ਦੇ ਦਿੱਤੀ ਹੈ।