ਪੰਜਾਬ

punjab

ETV Bharat / sitara

ਸ਼ਾਹਿਦ ਕਪੂਰ ਜਲਦ ਹੀ ਫਿਲਮ 'ਜਰਸੀ' ਦੀ ਸ਼ੂਟਿੰਗ ਲਈ ਜਾਣਗੇ ਉਤਰਾਖੰਡ - ਸ਼ਾਹਿਦ ਕਪੂਰ

ਅਦਾਕਾਰ ਸ਼ਾਹਿਦ ਕਪੂਰ 30 ਸਤੰਬਰ ਨੂੰ ਆਪਣੀ ਆਉਣ ਵਾਲੀ ਫ਼ਿਲਮ ਜਰਸੀ ਦੀ ਸ਼ੂਟਿੰਗ ਲਈ ਉਤਰਾਖੰਡ ਪਹੁੰਚਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਾਹਿਦ 30 ਸਤੰਬਰ ਤੋਂ 10 ਅਕਤੂਬਰ ਤੱਕ ਫ਼ਿਲਮ ‘ਜਰਸੀ’ ਦੀ ਸ਼ੂਟਿੰਗ ਲਈ ਉਤਰਾਖੰਡ ਵਿੱਚ ਰਹਿਣਗੇ।

ਤਸਵੀਰ
ਤਸਵੀਰ

By

Published : Sep 22, 2020, 5:45 PM IST

ਦੇਹਰਾਦੂਨ: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫ਼ਿਲਮ 'ਜਰਸੀ' ਦੀ ਸ਼ੂਟਿੰਗ ਲਈ 30 ਸਤੰਬਰ ਨੂੰ ਉਤਰਾਖੰਡ ਪਹੁੰਚਣਗੇ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਤਾਲਾਬੰਦੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਵਿੱਚ ਇੱਕ ਵਾਰ ਫਿਰ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਆਪਣੀ ਫ਼ਿਲਮਾਂ ਬੱਤੀ ਗੁੱਲ ਮੀਟਰ ਚਲੂ ਅਤੇ ਕਬੀਰ ਸਿੰਘ ਦੀ ਸ਼ੂਟਿੰਗ ਲਈ ਉਤਰਾਖੰਡ ਆ ਚੁੱਕੇ ਹਨ। ਇਸ ਦੇ ਨਾਲ ਹੀ ਇਹ ਤੀਜੀ ਵਾਰ ਹੈ ਜਦੋਂ ਉਹ ਆਪਣੀ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਲਈ ਉਤਰਾਖੰਡ ਆ ਰਹੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਫ਼ਿਲਮ 'ਜਰਸੀ' ਦੀ ਸ਼ੂਟਿੰਗ ਲਈ 30 ਸਤੰਬਰ ਤੋਂ 10 ਅਕਤੂਬਰ ਤੱਕ ਫ਼ਿਲਮ ਅਦਾਕਾਰ ਸ਼ਾਹਿਦ ਕਪੂਰ ਉਤਰਾਖੰਡ 'ਚ ਰਹਿਣਗੇ। ਇਸ ਸਮੇਂ ਦੌਰਾਨ ਫ਼ਿਲਮ ਦੇ ਵੱਖ-ਵੱਖ ਦ੍ਰਿਸ਼ਾਂ ਦੀ ਸ਼ੂਟਿੰਗ ਦੇਹਰਾਦੂਨ, ਮਸੂਰੀ ਅਤੇ ਹੋਰ ਆਸ ਪਾਸ ਦੇ ਇਲਾਕਿਆਂ ਵਿੱਚ ਕੀਤੀ ਜਾਵੇਗੀ।

ਫ਼ਿਲਮ 'ਜਰਸੀ' ਵਿੱਚ ਸ਼ਾਹਿਦ ਕਪੂਰ ਅਰਜੁਨ ਨਾਮ ਦੇ ਇੱਕ ਨੌਜਵਾਨ ਦਾ ਕਿਰਦਾਰ ਨਿਭਾਅ ਰਹੇ ਹਨ। ਜੋ ਇੱਕ ਰਣਜੀ ਟਰਾਫੀ ਖਿਡਾਰੀ ਹੈ। ਉਹ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਲੈਂਦਾ ਹੈ। ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ਦੇ ਨਾਲ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਅਤੇ ਅਭਿਨੇਤਰੀ ਮ੍ਰਿਣਾਲ ਠਾਕੁਰ ਵੀ ਨਜ਼ਰ ਆਉਣਗੇ। ਜੋ ਕਿ ਪਿਛਲੇ ਸਾਲ ਆਈ ਫ਼ਿਲਮ 'ਬਾਟਲਾ ਹਾਊਸ' ਵਿੱਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।

ABOUT THE AUTHOR

...view details