ਪੰਜਾਬ

punjab

ETV Bharat / sitara

ਅਵਾਰਡ ਨਾ ਮਿਲਣ ਕਾਰਨ ਸ਼ਾਹਿਦ ਆਏ ਸ਼ੋਅ ਤੋਂ ਬਾਹਰ - Award Shows Controversy

ਖਬਰਾਂ ਮੁਤਾਬਿਕ ਅਣਪ੍ਰੋਫੈਸ਼ਨਲ ਵਿਵਹਾਰ ਤੋਂ ਨਾਰਾਜ਼ ਅਦਾਕਾਰ ਸ਼ਾਹਿਦ ਕਪੂਰ ਆਪਣੀ ਪ੍ਰਫੋਮੇਂਸ ਦਿੱਤੇ ਬਿਨਾਂ ਅਵਾਰਡ ਸ਼ੋਅ ਤੋਂ ਬਾਹਰ ਆ ਗਏ। ਕੀ ਸੀ ਕਾਰਨ ਉਨ੍ਹਾਂ ਦੀ ਨਾਰਾਜ਼ਗੀ ਦਾ ਉਸ ਲਈ ਪੜ੍ਹੋ ਪੂਰੀ ਖ਼ਬਰ

Shahid Kapoor controversy
ਫ਼ੋਟੋ

By

Published : Dec 12, 2019, 10:57 AM IST

ਮੁੰਬਈ: ਫ਼ਿਲਮ 'ਕਬੀਰ ਸਿੰਘ' ਨੇ ਬਾਕਸ ਆਫ਼ਿਸ 'ਤੇ ਕਰੀਬ 300 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਫ਼ਿਲਮ 'ਚ ਸ਼ਾਹਿਦ ਕਪੂਰ ਦੀ ਅਦਾਕਾਰੀ ਦੀ ਖ਼ੂਬ ਸ਼ਲਾਘਾ ਵੀ ਹੋਈ ਸੀ ਪਰ ਹਾਲ ਹੀ ਵਿੱਚ ਸ਼ਾਹਿਦ ਇੱਕ ਸਨਮਾਨਿਤ ਅਵਾਰਡ ਸ਼ੋਅ ਤੋਂ ਬਾਹਰ ਆ ਗਏ ਕਿਉਂਕਿ ਉਨ੍ਹਾਂ ਨੂੰ ਬੈਸਟ ਐਕਟਰ ਦਾ ਅਵਾਰਡ ਦੇਣ ਤੋਂ ਮਨਾ ਕਰ ਦਿੱਤਾ ਗਿਆ। ਆਪਣੇ ਕੈਰੀਅਰ ਦੀ ਸਭ ਤੋਂ ਸਰਵਊਤਮ ਫ਼ਿਲਮਾਂ ਵਿੱਚੋਂ ਇੱਕ ਸੰਦੀਪ ਰੈਡੀ ਵਾਂਗਾ ਵੱਲੋਂ ਨਿਰਦੇਸ਼ਿਤ ਫ਼ਿਲਮ ਲਈ ਅਦਾਕਾਰ ਨੂੰ ਸਟਾਰ ਸਕ੍ਰੀਨ ਅਵਾਰਡ ਮਿਲਣ ਦੀ ਉਮੀਦ ਸੀ। ਪਰ ਸ਼ਾਹਿਦ ਦੇ ਕਰੀਬੀਆਂ ਮੁਤਾਬਿਕ ਕੁਝ ਗੱਲਾਂ ਕਾਰਨ ਈਵੈਂਟ ਦੇ ਪ੍ਰਬੰਧਕਾਂ ਨੇ ਬੜੇ ਹੀ ਅਨਪ੍ਰੋਫੈਸ਼ਨਲ ਤਰੀਕੇ ਨਾਲ ਅਦਾਕਾਰ ਦਾ ਅਵਾਰਡ 'ਗਲੀ ਬੋਆਏ' ਅਦਾਕਾਰ ਰਣਵੀਰ ਸਿੰਘ ਨੂੰ ਦੇ ਦਿੱਤਾ।

ਹੋਰ ਪੜ੍ਹੋ:ਫ਼ਿਲਮ 'ਕਬੀਰ ਸਿੰਘ' ਨੇ ਗੂਗਲ ਸਰਚ 'ਚ ਮਾਰੀ ਬਾਜ਼ੀ, ਲਤਾ ਮੰਗੇਸ਼ਕਰ ਰਹੀ ਦੂਜੇ ਸਥਾਨ ਉੱਤੇ

ਸ਼ਾਹਿਦ ਕਪੂਰ ਜਿਨ੍ਹਾਂ ਨੂੰ ਫ਼ਿਲਮ 'ਕਬੀਰ ਸਿੰਘ' ਲਈ ਆਪਣੀ ਦਮਦਾਰ ਪ੍ਰਫੋਮੇਂਸ ਲਈ ਬੈਸਟ ਐਕਟਰ ਦਾ ਅਵਾਰਡ ਮਿਲਣ ਵਾਲਾ ਸੀ ਉਹ ਸਮਾਰੋਹ 'ਚ ਪ੍ਰਫੋਮ ਵੀ ਕਰਨ ਵਾਲੇ ਸਨ ਪਰ ਆਖ਼ਰੀ ਮਿੰਟ ਕੁਝ ਤਬਦੀਲੀਆਂ ਹੋਇਆਂ ਜਿਸ ਤੋਂ ਬਾਅਦ ਸ਼ਾਹਿਦ ਉਦਾਸ ਹੋ ਗਏ ਅਤੇ ਬਿਨ੍ਹਾਂ ਪ੍ਰਫੋਮ ਕੀਤੇ ਸ਼ੋਅ ਤੋਂ ਬਾਹਰ ਚੱਲੇ ਗਏ।ਅਵਾਰਡ ਸਮਾਰੋਹ ਦੇ ਰੈਡ ਕਾਰਪੇਟ 'ਤੇ, ਸ਼ਾਹਿਦ ਨੇ ਐਲਾਨ ਕੀਤਾ ਸੀ ਕਿ ਉਹ ਇੱਕ ਸ਼ਾਨਦਾਰ ਰਾਤ ਦਾ ਅਨੰਦ ਲੈਣ ਜਾ ਰਹੇ ਹਨ ਕਿਉਂਕਿ ਉਹ ਸਮਾਰੋਹ ਦੀ ਮੇਜ਼ਬਾਨੀ ਕਰਨ ਦੇ ਨਾਲ ਨਾਲ ਪ੍ਰਫ਼ੋਮ ਵੀ ਕਰਨ ਜਾ ਰਹੇ ਹਨ।

'ਜਬ ਵੀ ਮੀਟ' ਅਦਾਕਾਰ ਦੇ ਨਜ਼ਦੀਕੀ ਇਕ ਸੂਤਰ ਨੇ ਖੁਲਾਸਾ ਕੀਤਾ, "ਸ਼ਾਹਿਦ ਪ੍ਰਬੰਧਕਾਂ ਤੋਂ ਨਾਰਾਜ਼ ਹੋ ਗਏ ਹਨ ਕਿਉਂਕਿ ਇਹ ਬਹੁਤ ਹੀ ਗੈਰ ਜ਼ਿੰਮੇਵਾਰ ਕੰਮ ਸੀ।" ਸੂਤਰ ਨੇ ਅੱਗੇ ਕਿਹਾ, " ਸ਼ਾਹਿਦ ਇਸ ਸਾਰੀ ਘਟਨਾ ਤੋਂ ਬਹੁਤ ਦੁੱਖੀ ਹਨ। ਉਨ੍ਹਾਂ ਨੇ ਪ੍ਰਫ਼ੋਮ ਕਰਨਾ ਸੀ ਪਰ ਉਨ੍ਹਾਂ ਨੇ ਨਾ ਕਰਨ ਦਾ ਫ਼ੈਸਲਾ ਕੀਤਾ।"

ਖੈਰ, ਸ਼ਾਹਿਦ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਜਰਸੀ' ਦੀ ਸ਼ੂਟਿੰਗ ਲਈ ਤਿਆਰੀ ਕਰ ਰਹੇ ਹਨ, ਜੋ ਤੇਲਗੂ ਹਿੱਟ ਫ਼ਿਲਮ ਦਾ ਹਿੰਦੀ ਰੀਮੇਕ ਹੈ।

ABOUT THE AUTHOR

...view details