ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੂੰ ਫ਼ਿਲਮ 'ਜਰਸੀ' ਦੀ ਸ਼ੂਟਿੰਗ ਵੇਲੇ ਸੱਟ ਲੱਗ ਗਈ ਸੀ। ਦਰਅਸਲ ਸ਼ਾਹਿਦ ਕ੍ਰਿਕਟ ਖੇਡਣ ਦਾ ਸ਼ੌਟ ਦੇ ਰਹੇ ਸਨ ਅਤੇ ਗੇਂਦ ਬੁੱਲਾਂ 'ਤੇ ਲੱਗ ਗਈ ਸੀ। ਸ਼ਾਹਿਦ ਦੇ ਮੂੰਹ 'ਤੇ ਟਾਂਕੇ ਲੱਗੇ ਹੋਏ ਹਨ।
ਸ਼ਾਹਿਦ ਨੇ ਦਿੱਤਾ ਫ਼ੈਨਜ਼ ਨੂੰ ਸੁਨੇਹਾ, ਕਿਹਾ ਫ਼ਿਕਰ ਨਾ ਕਰੋ - ਫ਼ਿਲਮ ਜਰਸੀ
ਸ਼ਾਹਿਦ ਕਪੂਰ ਫ਼ਿਲਮ ਜਰਸੀ ਦੇ ਇੱਕ ਸੀਨ ਦੀ ਸ਼ੂਟਿੰਗ ਵੇਲੇ ਜ਼ਖਮੀ ਹੋ ਗਏ ਸਨ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਆਪਣੇ ਫ਼ੈਨਜ਼ ਨੂੰ ਕਿਹਾ ਕਿ ਉਨ੍ਹਾਂ ਦੀ ਸੱਟ ठीਕ ਹੋ ਰਹੀ ਹੈ।
ਹਾਲ ਹੀ ਵਿੱਚ ਸ਼ਾਹਿਦ ਦਾ ਆਪਣੀ ਸੱਟ ਨੂੰ ਲੈਕੇ ਕੀਤਾ ਟਵੀਟ ਵਾਇਰਲ ਹੋ ਰਿਹਾ ਹੈ। ਸ਼ਾਹਿਦ ਨੇ ਟਵੀਟ ਕਰ ਇਹ ਲਿਖਿਆ ਸੀ, "ਸਾਰਿਆਂ ਦਾ ਚਿੰਤਾ ਕਰਨ ਲਈ ਧੰਨਵਾਦ। ਹਾਂ ਮੈਨੂੰ ਕੁਝ ਟਾਂਕੇ ਲੱਗੇ ਹਨ, ਪਰ ਮੇਰੀ ਸੱਟ ਠੀਕ ਹੋ ਰਹੀ ਹੈ। ਫ਼ਿਲਮ ਜਰਸੀ ਨੇ ਮੇਰਾ ਥੋੜਾ ਜਿਹਾ ਖ਼ੂਨ ਤਾਂ ਲੈ ਹੀ ਲਿਆ ਹੈ। ਚੱਲੋ ਇੱਕ ਚੰਗੀ ਸਕ੍ਰਿਪਟ ਘੱਟ ਤੋਂ ਘੱਟ ਇਸ ਦੇ ਲਾਇਕ ਤਾਂ ਹੈ ਹੀ। ਤੁਹਾਡੇ ਸਾਰਿਆਂ ਦਾ ਭਲਾ ਹੋਵੇ। ਪਿਆਰ ਵੰਡਦੇ ਰਹੋ।"
ਜ਼ਿਕਰਯੋਗ ਹੈ ਕਿ ਜਰਸੀ ਦੇ ਹਿੰਦੀ ਰੀਮੇਕ 'ਚ ਸ਼ਾਹਿਦ ਮੁੱਖ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਨੁਰੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫ਼ਿਲਮ 'ਚ ਸ਼ਾਹਿਦ ਤੋਂ ਇਲਾਵਾ ਮ੍ਰਿਨਾਲ ਠਾਕੁਰ ਅਤੇ ਪੰਕਜ ਕਪੂਰ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।