ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ਸਬੰਧੀ ਵਿੱਕੀ ਕੌਸ਼ਲ ਨੇ ਕੀਤਾ ਇੰਸਟਾਗ੍ਰਾਮ 'ਤੇ ਪੋਸਟ - biopic
ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ਦਾ ਪਹਿਲਾ ਲੁੱਕ ਜਾਰੀ ਹੋ ਚੁੱਕਾ ਹੈ। ਇਹ ਲੁੱਕ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।
ਫ਼ੋਟੋ
ਮੁੰਬਈ: ਵਿੱਕੀ ਕੌਸ਼ਲ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ਦੀ ਸ਼ੂਟਿੰਗ 'ਚ ਮਸਰੂਫ਼ ਹਨ। ਹਾਲ ਹੀ ਦੇ ਵਿੱਚ ਫ਼ਿਲਮ ਦੇ ਸੈੱਟ ਤੋਂ ਵਿੱਕੀ ਕੌਸ਼ਲ ਦਾ ਫ਼ਰਸਟ ਲੁੱਕ ਸਾਹਮਣੇ ਆਇਆ ਹੈ। ਜਿਸ 'ਚ ਵਿੱਕੀ ਕੌਸ਼ਲ ਕਾਫ਼ੀ ਸੀਰੀਅਸ ਲੁੱਕ 'ਚ ਨਜ਼ਰ ਆ ਰਹੇ ਹਨ।
ਉੜੀ,ਰਾਜ਼ੀ,ਸੰਜੂ ਵਰਗੀਆਂ ਫ਼ਿਲਮਾਂ 'ਚ ਬਾਕਮਾਲ ਅਦਾਕਾਰੀ ਕਰਨ ਤੋਂ ਬਾਅਦ ਵਿੱਕੀ ਕੌਸ਼ਲ ਹੁਣ ਆਜ਼ਾਦੀ ਘੁਲਾਟੀਏ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।