ਮੁੰਬਈ: ਸੁਪਰਸਟਾਰ ਸ਼ਾਹਰੁਖ਼ ਖ਼ਾਨ ਅਤੇ ਗੌਰੀ ਖ਼ਾਨ ਦੇ ਸਭ ਤੋਂ ਛੋਟੇ ਬੇਟੇ ਅਬਰਾਮ ਖ਼ਾਨ ਟਾਈਕੋਂਡੋ 'ਚ ਮਹਾਰਤ ਹਾਸਲ ਕਰ ਰਹੇ ਹਨ। ਆਪਣੇ ਵੱਡੇ ਭੈਣ-ਭਰਾ ਆਰੀਅਨ ਅਤੇ ਸੁਹਾਨਾ ਦੇ ਨਕਸ਼ੇਕਦਮ 'ਤੇ ਤੁਰਦੇ ਹੋਏ 6 ਸਾਲਾ ਅਬਰਾਮ ਵੀ ਟਾਈਕੋਂਡੋਂ 'ਚ ਚੈਂਪਿਅਨ ਬਣ ਗਏ ਹਨ। ਸ਼ਾਹਰੁਖ਼ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਅਬਰਾਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ 'ਚ ਅਬਰਾਮ ਨੇ ਗੋਲਡ ਮੈਡਲ ਪਾਇਆ ਹੋਇਆ ਹੈ।
ਅਬਰਾਮ ਨੂੰ ਲੈ ਕੇ ਸ਼ਾਹਰੁਖ ਖਾਨ ਨੇ ਸਾਂਝੀ ਕੀਤੀ ਆਪਣੀ ਖੁਸ਼ੀ - Ambram Achivements in Karate
ਸ਼ਾਹਰੁਖ ਖ਼ਾਨ ਦਾ ਸਭ ਤੋਂ ਛੋਟਾ ਬੇਟਾ ਅਬਰਾਮ ਟਾਈਕੋਂਡੋਂ ਵਿੱਚ ਮਾਸਟਰਿੰਗ ਕਰ ਰਿਹਾ ਹੈ। 6 ਸਾਲਾ ਅਬਰਾਮ ਟਾਈਕੋਂਡੋਂ ਵਿੱਚ ਚੈਂਪੀਅਨ ਬਣ ਗਿਆ ਹੈ।
ਫ਼ੋਟੋ
ਸ਼ਾਹਰੁਖ਼ ਨੇ ਟਵੀਟ ਕਰ ਕਿਹਾ, "ਤੁਸੀਂ ਸਿੱਖਿਆ, ਤੁਸੀਂ ਲੜੇ ਅਤੇ ਤੁਸੀਂ ਜਿੱਤ ਹਾਸਿਲ ਕੀਤੀ। ਹੁਣ ਇਸ ਨੂੰ ਮੁੜ ਤੋਂ ਕਰੋਂ। ਮੇਰੇ ਖ਼ਿਆਲ ਨਾਲ ਇਸ ਮੈਡਲ ਦੇ ਨਾਲ ਮੇਰੇ ਬੱਚਿਆਂ ਕੋਲ, ਮੇਰੇ ਨਾਲੋਂ ਜ਼ਿਆਦਾ ਐਵਾਰਡ ਹਨ, ਇਹ ਚੰਗੀ ਗੱਲ ਹੈ।"