ਪੰਜਾਬ

punjab

ETV Bharat / sitara

ਕਿਉ ਜਾਣਾ ਪਿਆ ਸੀ ਸ਼ਾਹਰੁਖ ਨੂੰ ਜੇਲ੍ਹ? - bollywood latest news

ਮੀਡੀਆ ਹਾਉਸ ਦੇ ਸੰਪਾਦਕ ਦੇ ਜਵਾਬ ਤੋਂ ਸ਼ਾਹਰੁਖ ਕਾਫ਼ੀ ਨਾਰਾਜ਼ ਹੋ, ਸ਼ਾਹਰੁਖ ਸੰਪਾਦਕ ਦੇ ਦਫ਼ਤਰ ਦੇ ਬਾਹਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੰਪਾਦਕ ਨੂੰ ਧਮਕੀ ਦਿੱਤੀ। ਇਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਫ਼ੋਟੋ

By

Published : Oct 30, 2019, 10:37 AM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਹਾਲ ਹੀ ਵਿੱਚ ਇੱਕ ਟੀਵੀ ਸ਼ੋਅ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਆਪਣੇ ਗੁੱਸੇ ਕਾਰਨ ਜੇਲ੍ਹ ਜਾਣਾ ਪਿਆ ਸੀ। ਸ਼ਾਹਰੁਖ ਨੇ ਡੇਵਿਡ ਲੈਟਰਮੈਨ ਨੂੰ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਕਿਵੇਂ ਆਪਣੇ ਸ਼ੁਰੂਆਤੀ ਸਮੇਂ 'ਚ ਉਨ੍ਹਾਂ ਨੇ ਕਈ ਫ਼ਾਲਤੂ ਦੀਆਂ ਅਫ਼ਵਾਹਾਂ ਕਾਰਨ ਮੀਡੀਆ ਹਾਊਸ 'ਤੇ ਗੁੱਸਾ ਕੱਢ ਦਿੱਤਾ ਸੀ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੇ ਮੁੜ ਬੋਲਿਆ ਵਿਵਾਦਿਤ ਗੀਤ, ਅਕਾਲ ਤਖ਼ਤ ਵੱਲੋਂ ਕਾਰਵਾਈ ਦੇ ਹੁਕਮ

ਸ਼ਾਹਰੁਖ ਨੇ ਇੱਕ ਘਟਨਾ ਵੀ ਸਾਂਝੀ ਕੀਤੀ ਤੇ ਕਿਹਾ ਕਿ, ਉਹ ਇੱਕ ਫ਼ਿਲਮ ਦੇ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਜਿਸ ਵਿੱਚ ਉਨ੍ਹਾਂ ਨੂੰ ਕੋ-ਸਟਾਰ ਮਹਿਲਾ ਨਾਲ ਥੋੜਾ ਜਿਹਾ ਰੋਮਾਂਟਿਕ ਸੀਨ ਦੇਣਾ ਸੀ। ਉਹ ਦੋਵੇਂ ਅਜੀਬ ਜਿਹਾ ਮਹਿਸੂਸ ਕਰ ਰਹੇ ਸਨ। ਅਜਿਹੀ ਸਥਿਤੀ ਵਿੱਚ, ਨਿਰਦੇਸ਼ਕ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੁਝ ਸਮਾਂ ਇਕੱਠੇ ਬਿਤਾਉਣ ਤਾਂ ਜੋ ਸ਼ੂਟਿੰਗ ਵਿੱਚ ਆਸਾਨੀ ਹੋਵੇ ਤੇ ਇਹ ਗੱਲ ਕਹਿ ਕੇ ਸ਼ੂਟਿੰਗ ਅਗਲੇ ਦਿਨ 'ਤੇ ਪਾ ਦਿੱਤੀ ਗਈ।

ਹੋਰ ਪੜ੍ਹੋ: ਗੋਵਿੰਦਾ ਦੇ ਗਾਣੇ 'ਤੇ ਏਕਤਾ ਕਪੂਰ ਨਾਲ ਡਾਂਸ ਕਰਦੇ ਦਿਖਾਈ ਦਿੱਤੇ ਰਾਜਕੁਮਾਰ

ਸ਼ਾਹਰੁਖ ਖ਼ਾਨ ਨੇ ਦੱਸਿਆ ਕਿ ਉਸ ਸਮੇਂ ਇੱਕ ਮੈਗਜ਼ੀਨ ਨੇ ਇਹ ਖ਼ਬਰ ਛਾਪ ਦਿੱਤੀ ਸੀ ਕਿ ਡਾਇਰੈਕਟਰ ਨੇ ਉਨ੍ਹਾਂ ਨੂੰ ਇੱਕ ਰਾਤ ਇਕੱਠੇ ਬਿਤਾਉਣ ਲਈ ਕਿਹਾ ਹੈ ਤੇ ਫਿਰ ਸ਼ੂਟਿੰਗ ਕਰਨ ਲਈ ਕਿਹਾ ਹੈ। ਸ਼ਾਹਰੁਖ ਨੂੰ ਮੈਗਜ਼ੀਨ ਦੀ ਇਹ ਗੱਲ ਚੰਗੀ ਨਹੀਂ ਲੱਗੀ ਤੇ ਸ਼ਾਹਰੁਖ ਨੇ ਉਸ ਮੀਡੀਆ ਹਾਊਸ ਦੇ ਸੰਪਾਦਕ ਨੂੰ ਬੁਲਾਇਆ ਤੇ ਇਸ ਬਾਰੇ ਪੁੱਛਿਆ। ਸੰਪਾਦਕ ਨੇ ਕਿਹਾ ਕਿ ਉਸ ਨੇ ਇਸ ਨੂੰ ਇੱਕ ਮਜ਼ਾਕ ਵਜੋਂ ਲਿਖਿਆ ਹੈ।

ਸੰਪਾਦਕ ਦਾ ਇਹ ਜਵਾਬ ਸ਼ਾਹਰੁਖ ਹੋਰ ਵੀ ਜ਼ਿਆਦਾ ਗੁੱਸੇ ਹੋ ਗਏ ਤੇ ਉਸ ਦੇ ਦਫ਼ਤਰ ਦੇ ਬਾਹਰ ਆ ਪਹੁੰਚੇ। ਇਸ ਦੌਰਾਨ ਸ਼ਾਹਰੁਖ ਨੇ ਸੰਪਾਦਕ ਨੂੰ ਧਮਕੀ ਦਿੱਤੀ। ਇਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸ਼ਾਹਰੁਖ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਦਿਨ ਜੇਲ੍ਹ ਵਿੱਚ ਗੁਜ਼ਾਰਨਾ ਪਿਆ।

ABOUT THE AUTHOR

...view details