ਪੰਜਾਬ

punjab

By

Published : Jul 26, 2019, 1:52 PM IST

Updated : Jul 26, 2019, 4:51 PM IST

ETV Bharat / sitara

ਸ਼ਬਾਨਾ ਆਜ਼ਮੀ ਨੇ ਕਾਸਟਿੰਗ ਨਿਰਦੇਸ਼ਕਾਂ ਨੂੰ ਲੈ ਕੇ ਕਹੀ ਅਹਿਮ ਗੱਲ

ਬਾਲੀਵੁੱਡ ਦੀ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਹੈ ਕਿ ਅੱਜ ਦੇ ਫ਼ਿਲਮਾਂ ਦਾ ਦੌਰ ਬਹੁਤ ਵੱਖ ਹੈ। ਅੱਜ ਕਾਸਟਿੰਗ ਨਿਰਦੇਸ਼ਕ ਹਰ ਇੱਕ ਕਲਾਕਾਰ ਦਾ ਧਿਆਨ ਰੱਖਦੇ ਹਨ। ਜੇਕਰ ਕਿਸੇ ਦਾ ਦੋ ਮਿੰਟ ਦਾ ਵੀ ਡਾਇਲੋਗ ਹੈ ਤਾਂ ਉਹ ਉਸ ਸੀਨ 'ਚ ਚੰਗਾ ਲੱਗੇ ਇਸ ਦੀ ਉਹ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੀ।

ਫ਼ੋਟੋ

ਮੁੰਬਈ: ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਦਾ ਮੰਨਣਾ ਇਹ ਹੈ ਕਿ ਅੱਜ ਦੇ ਦੌਰ 'ਚ ਫ਼ਿਲਮ ਬਣਾਉਣ 'ਚ ਕਾਸਟਿੰਗ ਨਿਰਦੇਸ਼ਕ ਵੱਡੀ ਭੂਮਿਕਾ ਨਿਭਾਉਂਦੇ ਹਨ। ਮੁੰਬਈ 'ਚ ਮੰਗਲਵਾਰ ਨੂੰ ਪਤੀ ਜਾਵੇਦ ਅਖ਼ਤਰ ਦੇ ਨਾਲ ਇੱਕ ਇੰਵੈਂਟ ਦੇ ਵਿੱਚ ਉਨ੍ਹਾਂ ਨੇ ਭਾਰਤੀ ਸਿਨੇਮਾ ਦੇ ਅੱਜ ਦੇ ਦੌਰ ਬਾਰੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤੀ ਸਿਨੇਮਾ ਪਰਿਵਰਤਨ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਕੰਟੇਂਟ ਹੀ ਸਭ ਤੋਂ ਮਹੱਤਵਪੂਰਨ ਹੈ। ਫ਼ਿਲਮਕਾਰ ਲੇਖਣ 'ਚ ਬਹੁਤ ਧਿਆਨ ਦੇ ਰਹੇ ਹਨ।

ਆਜਮੀ ਨੇ ਇਹ ਮਹਿਸੂਸ ਕੀਤਾ ਹੈ ਕਿ ਕਾਸਟਿੰਗ ਨਿਰਦੇਸ਼ਕ ਖ਼ਾਸ ਤੌਰ 'ਤੇ ਫ਼ਿਲਮ ਬਣਾਉਣ ਦੀ ਪ੍ਰਕਿਰੀਆ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸ਼ਬਾਨਾ ਆਜ਼ਮੀ ਨੇ ਅੱਗੇ ਕਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਅਦਾਕਾਰੀ ਨੇ ਆਪਣਾ ਇੱਕ ਅਲੱਗ ਹੀ ਲੇਵਲ ਸੈੱਟ ਕਰ ਲਿਆ ਹੈ ਕਿਉਂਕਿ ਲੋਕ ਕਾਸਟਿੰਗ ਨਿਰਦੇਸ਼ਕਾਂ ਦੇ ਮਹੱਤਵ ਨੂੰ ਸਮਝਦੇ ਹਨ। ਇੱਥੋਂ ਤੱਕ ਕੇ ਜੇਕਰ ਕਿਸੀ ਅਦਾਕਾਰ ਨੇ ਫ਼ਿਲਮ 'ਚ ਦੋ ਡਾਇਲੋਗ ਹੀ ਬੋਲਣੇ ਹੋਣ ਤਾਂ ਵੀ ਕਾਸਟਿੰਗ ਨਿਰਦੇਸ਼ਕ ਉਸ ਦਾ ਧਿਆਨ ਰੱਖਦਾ ਹੈ ਕਿ ਉਹ ਚੰਗਾ ਦਿੱਖੇ। ਉਨ੍ਹਾਂ ਕਿਹਾ ਕਿ ਪਹਿਲੇ ਅਜਿਹਾ ਬਿਲਕੁਲ ਨਹੀਂ ਸੀ।

Last Updated : Jul 26, 2019, 4:51 PM IST

ABOUT THE AUTHOR

...view details