ਮੁੰਬਈ: ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਸ਼ਬਾਨਾ ਆਜ਼ਮੀ ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਵਿੱਚ ਬੂਡਪੇਸਟ ਤੋਂ ਵਾਪਸ ਆਈ ਹੈ ਜਿਸ ਦੇ ਚਲਦਿਆਂ ਉਹ ਫ਼ਿਲਹਾਲ ਸਵੈ-ਕੁਆਰੰਟੀਨ ਵਿੱਚ ਹੈ।
15 ਮਾਰਚ ਨੂੰ ਬੂਡਾਪੇਸਟ ਤੋਂ ਭਾਰਤ ਵਾਪਸ ਆਈ ਸ਼ਬਾਨਾ ਨੇ ਟਵਿੱਟਰ ਉੱਤੇ ਐਲਾਨ ਕੀਤਾ ਹੈ ਕਿ ਆਪਣੇ ਇਸ ਸਫ਼ਰ ਦੇ ਬਾਅਦ ਹਾਲੇ ਉਹ ਬਿਲਕੁਲ ਅਲਗ ਰਹਿ ਰਹੀ ਹੈ। ਉਨ੍ਹਾਂ ਲਿਖਿਆ, "ਮੈਂ 15 ਮਾਰਚ ਦੀ ਸਵੇਰ ਬੂਡਾਪੇਸਟ ਤੋਂ ਪਰਤੀ ਹਾਂ ਤੇ ਹੁਣ 30 ਮਾਰਚ ਤੱਕ ਮੈਂ ਖ਼ੁਦ ਨੂੰ ਬਾਕੀਆਂ ਤੋਂ ਵੱਖ ਰਖਾਂਗੀ।"