ਮੇਰਾ ਜਨਮ ਇਸ ਦੇਸ਼ 'ਚ ਹੋਇਆ ਹੈ ਮੇਰੀ ਮੌਤ ਵੀ ਇੱਥੇ ਹੀ ਹੋਵੇਗੀ- ਸ਼ਬਾਨਾ ਆਜ਼ਮੀ - news
ਬੀਤੇ ਦਿਨੀ ਇਕ ਖ਼ਬਰ ਵਾਇਰਲ ਹੋ ਰਹੀ ਸੀ ਕਿ ਸ਼ਬਾਨਾ ਆਜ਼ਮੀ ਨੇ ਕਿਹਾ ਜੇ ਮੋਦੀ ਫ਼ੇਰ ਤੋਂ ਪੀਐਮ ਬਣੇ ਤਾਂ ਮੈਂ ਦੇਸ਼ ਛੱਡ ਦੇਵਾਂਗੀ। ਇਸ ਖ਼ਬਰ 'ਤੇ ਸ਼ਬਾਨਾ ਆਜ਼ਮੀ ਨੇ ਆਪਣੀ ਪ੍ਰਤੀਕਿਰੀਆ ਦਿੱਤੀ ਹੈ।
ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਨੀ ਜਾਂਦੀ ਹੈ। ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ 'ਤੇ ਸ਼ਬਾਨਾ ਆਜ਼ਮੀ ਖੁੱਲ ਕੇ ਆਪਣੀ ਰਾਏ ਰੱਖਦੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਇਕ ਖ਼ਬਰ ਵਾਇਰਲ ਹੋ ਰਹੀ ਸੀ ਕਿ ਸ਼ਬਾਨਾ ਆਜ਼ਮੀ ਨੇ ਕਿਹਾ ਜੇ ਮੋਦੀ ਫ਼ੇਰ ਤੋਂ ਪੀਐਮ ਬਣੇ ਤਾਂ ਮੈਂ ਦੇਸ਼ ਛੱਡ ਦੇਵਾਂਗੀ।
ਹਾਲ ਹੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਸ਼ਬਾਨਾ ਆਜ਼ਮੀ ਨੇ ਟਵੀਟ ਕੀਤਾ ਹੈ ਉਨ੍ਹਾਂ ਕਿਹਾ," ਇਹ ਇਕ ਝੂਠੀ ਖ਼ਬਰ ਹੈ ,ਮੈਂ ਅਜਿਹਾ ਨਹੀਂ ਕਿਹਾ, ਮੇਰਾ ਕੋਈ ਇਰਾਦਾ ਨਹੀਂ ਆਪਣਾ ਦੇਸ਼ ਛੱਡਣ ਦਾ ਮੇਰਾ ਜਨਮ ਇਸ ਦੇਸ਼ 'ਚ ਹੋਇਆ ਹੈ ਅਤੇ ਮੇਰੀ ਮੌਤ ਵੀ ਇੱਥੇ ਹੀ ਹੋਵੇਗੀ।"