ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਮਾਂ ਅਤੇ ਮਸ਼ਹੂਰ ਉਰਦੂ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਦੇਹਾਂਤ ਹੋ ਗਿਆ ਹੈ। ਉਹ 91ਸਾਲਾਂ ਦੀ ਸੀ। ਸ਼ੌਕਤ ਆਜ਼ਮੀ ਇੱਕ ਮਸ਼ਹੂਰ ਅਦਾਕਾਰਾ ਵੱਜੋਂ ਜਾਣੀ ਜਾਂਦੀ ਸੀ। ਉਨ੍ਹਾਂ ਨੇ ਉਮਰਾਓ ਜਾਨ, ਬਾਜ਼ਾਰ, ਹੀਰ-ਰਾਂਝਾ ਵਰਗੀਆਂ ਕਈ ਮਸ਼ਹੂਰ ਫ਼ਿਲਮਾਂ ਵਿੱਚ ਕੰਮ ਕੀਤਾ। ਸ਼ੌਕਤ ਆਜ਼ਮੀ ਆਖ਼ਰੀ ਵਾਰ ਫ਼ਿਲਮ ਸਾਥੀਆ ਵਿੱਚ ਨਜ਼ਰ ਆਈ ਸੀ।
ਹੋਰ ਪੜ੍ਹੋ: #PagalpantiReview: ਫ਼ਿਲਮ ਪਾਗਲਪੰਤੀ ਬਾਰੇ ਦਰਸ਼ਕਾਂ ਦੀ ਜਾਣੋ ਰਾਏ
ਹੈਦਰਾਬਾਦ ਵਿੱਚ ਜੰਮੀ ਸ਼ੌਕਤ ਆਜ਼ਮੀ ਆਪਣੇ ਪਰਿਵਾਰ ਨਾਲ ਮੁੰਬਈ ਵਿੱਚ ਰਹਿੰਦੀ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਪਤੀ ਕੈਫੀ ਆਜ਼ਮੀ ਦੇ ਜੀਵਨ ਉੱਤੇ ਇੱਕ ਕਿਤਾਬ ਲਿਖੀ, ਜਿਸ ਦਾ ਨਾਮ 'ਕੈਫੀ ਔਰ ਮੈਂ' ਹੈ। ਦੱਸ ਦਈਏ ਕਿ ਕੈਫੀ ਆਜ਼ਮੀ ਅਤੇ ਸ਼ੌਕਤ ਆਜ਼ਮੀ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ।
ਹੋਰ ਪੜ੍ਹੋ: ਕੁਝ ਇਸ ਤਰ੍ਹਾਂ ਮਨਾਇਆ ਕਾਰਤਿਕ ਆਰਯਨ ਨੇ ਆਪਣਾ ਜਨਮਦਿਨ
ਕੈਫੀ ਆਜ਼ਮੀ ਅਤੇ ਸ਼ੌਕਤ ਆਜ਼ਮੀ ਦੇ ਦੋ ਬੱਚੇ ਹਨ, ਜਿਸ ਵਿੱਚ ਬੇਟੇ ਦਾ ਨਾਂਅ ਬਾਬਾ ਆਜ਼ਮੀ ਅਤੇ ਬੇਟੀ ਦਾ ਨਾਂਅ ਸ਼ਬਾਨਾ ਆਜ਼ਮੀ ਹੈ। ਬਾਬਾ ਆਜ਼ਮੀ ਅਤੇ ਸ਼ਬਾਨਾ ਆਜ਼ਮੀ ਬਾਲੀਵੁੱਡ ਵਿੱਚ ਕੰਮ ਕਰ ਰਹੇ ਹਨ। ਸ਼ਬਾਨਾ ਆਜ਼ਮੀ ਨੂੰ ਨੈਸ਼ਨਲ ਫ਼ਿਲਮ ਐਵਾਰਡ ਵੀ ਮਿਲਿਆ ਹੈ। ਉਨ੍ਹਾਂ ਨੂੰ ਹੁਣ ਤੱਕ 5 ਫ਼ਿਲਮਫੇਅਰ ਐਵਾਰਡ ਮਿਲ ਚੁੱਕੇ ਹਨ।