ਪੰਜਾਬ

punjab

ETV Bharat / sitara

ਕਰੀਨਾ ਨੇ ਸਾਂਝੀ ਕੀਤੀ ਸੈਫ ਦੇ ਨਾਲ ਥ੍ਰੋਬੈਕ ਤਸਵੀਰ - love in athens

ਕਰੀਨਾ ਕਪੂਰ ਖ਼ਾਨ ਨੇ ਸ਼ਨੀਵਾਰ ਨੂੰ ਆਪਣੇ ਪਤੀ ਸੈਫ ਅਲੀ ਖ਼ਾਨ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ। ਇਸ ਪੁਰਾਣੀ ਤਸਵੀਰ ਵਿੱਚ ਕਰੀਨਾ ਤੇ ਸੈਫ ਐਕਰੋਪੋਲਿਸ ਆਫ ਐਥਨਜ਼ ਦੀ ਚੋਟੀ ਉੱਤੇ ਖੜੇ ਹੋ ਕੇ ਪੋਜ ਦਿੰਦੇ ਹੋਏ ਨਜ਼ਰ ਆ ਰਹੇ ਹਨ

ਫ਼ੋਟੋ
ਫ਼ੋਟੋ

By

Published : Oct 25, 2020, 12:32 PM IST

ਮੁੰਬਈ: ਕਰੀਨਾ ਕਪੂਰ ਖ਼ਾਨ ਨੇ ਸ਼ਨੀਵਾਰ ਨੂੰ ਆਪਣੇ ਪਤੀ ਸੈਫ ਅਲੀ ਖ਼ਾਨ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ। ਇਸ ਪੁਰਾਣੀ ਤਸਵੀਰ ਵਿੱਚ ਕਰੀਨਾ ਤੇ ਸੈਫ ਐਕਰੋਪੋਲਿਸ ਆਫ ਐਥਨਜ਼ ਦੀ ਚੋਟੀ ਉੱਤੇ ਖੜੇ ਹੋ ਕੇ ਪੋਜ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਕਰੀਨਾ ਨੇ ਇਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਕਿ, "ਐਕਰੋਪੋਲਿਸ ਵਿੱਚ ਮੈਂ ਤੇ ਮੇਰਾ ਪਿਆਰ। ਐਥਨਸ 2008।"

ਕਰੀਨਾ ਦੀ ਇਸ ਪੋਸਟ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਟਿਸਕਾ ਚੋਪੜਾ ਨੇ ਲਿਖਿਆ ਕਿ ਬੇਬੋ ਮੈਨੂੰ ਇਹ ਤਸਵੀਰ ਬੇਹੱਦ ਪੰਸਦ ਹੈ ਖੁਸ਼ ਰਹੋ।

ਇਸ ਤਸਵੀਰ ਉੱਤੇ ਕਰੀਨਾ ਦੇ ਫੈਨਜ਼ ਨੇ ਲਿਖਿਆ ਕਿ ਤੁਸੀਂ ਦੋਵੇਂ ਇੱਕ ਦੂਜੇ ਨਾਲ ਪਿਆਰੇ ਲਗਦੇ ਹੋ।

ਜ਼ਿਕਰਯੋਗ ਹੈ ਕਿ ਕਰੀਨਾ ਤੇ ਸੈਫ ਨੇ ਸਾਲ 2012 ਵਿੱਚ ਵਿਆਹ ਕਰਵਾਇਆ ਸੀ ਤੇ ਸਾਲ 2016 ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਪੁੱਤਰ ਤੈਮੂਰ ਦਾ ਸਵਾਗਤ ਕੀਤਾ ਤੇ ਹੁਣ ਇਹ ਦੋਨੋਂ ਫਿਰ ਤੋਂ ਮਾਤਾ ਪਿਤਾ ਬਣਨ ਦੇ ਲਈ ਤਿਆਰ ਹਨ।

ਕਰੀਨਾ ਨੇ ਅਮੀਰ ਖ਼ਾਨ ਦੇ ਨਾਲ ਆਪਣੀ ਅਗਲੀ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਕਰੀਨਾ ਨੇ ਇੰਸਟਾਗ੍ਰਾਮ ਉੱਤੇ ਸ਼ੂਟ ਦੇ ਆਖਰੀ ਦਿਨ ਦੀ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਹੋਰ ਜਰਨੀ ਖ਼ਤਮ ਹੋਣ ਵਾਲੀ ਹੈ। ਅੱਜ ਮੈ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਖ਼ਤਮ ਕੀਤੀ।

ABOUT THE AUTHOR

...view details