ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਫ਼ਿਲਮਾਂ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਫ਼ੈਨਜ ਦਾ ਦਿਲ ਵੀ ਜਿੱਤਿਆ ਹੈ। ਹਾਲ ਹੀ ਦੇ ਵਿੱਚ ਸਾਰਾ ਅਲੀ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕੈਦਾਰਨਾਥ ਅਦਾਕਾਰ ਫ਼ੈਨਜ ਨਾਲ ਘਿਰੀ ਹੋਈ ਨਜ਼ਰ ਆ ਰਹੀ ਹੈ।
ਸਾਰਾ ਦੀ ਵੀਡੀਓ ਦੇ ਚਰਚੇ ਸਭ ਪਾਸੇ - ਫ਼ਿਲਮ ਕੇਦਾਰਨਾਥ
ਫ਼ਿਲਮ ਕੇਦਾਰਨਾਥ ਨਾਲ ਆਪਣੇ ਬਾਲੀਵੁੱਡ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਸਾਰਾ ਅਲੀ ਖ਼ਾਨ ਦਾ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ 'ਚ ਸਾਰਾ ਆਪਣੇ ਫ਼ੈਨ ਨੂੰ ਗੱਲੇ ਲਗਾ ਰਹੀ ਹੈ।
ਫ਼ੋਟੋ
ਇਸ ਵਿਚਕਾਰ ਸਾਰਾ ਅਲੀ ਖ਼ਾਨ ਦੇ ਇੱਕ ਫ਼ੈਨ ਨੇ ਉਸ ਤੋਂ ਔਟੋਗ੍ਰਾਫ਼ ਦੀ ਮੰਗ ਕੀਤੀ। ਇਸ ਦੇ ਬਦਲੇ ਸਾਰਾ ਅਲੀ ਖ਼ਾਨ ਨੇ ਬੜੇ ਹੀ ਕਿਊਟ ਅੰਦਾਜ 'ਚ ਉਸ ਨੂੰ ਗਲੇ ਲੱਗਾ ਲਿਆ। ਸਾਰਾ ਦੀ ਇਸ ਵੀਡੀਓ ਨੂੰ ਸਾਰੇ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਛੇਤੀ ਹੀ ਸਾਰਾ ਫ਼ਿਲਮ 'ਲਵ ਆਜ ਕੱਲ੍ਹ 2' ਅਤੇ 'ਕੂਲੀ ਨਬੰਰ 1' ਵਿੱਚ ਮੁੱਖ ਭੂਮੀਕਾ ਨਿਭਾਉਂਦੇ ਹੋਏ ਵਿਖਾਈ ਦੇਵੇਗੀ।
ਹਾਲ ਹੀ ਵਿੱਚ ਸਾਰਾ ਨੂੰ ਨਿਰਦੇਸ਼ਕ ਅਤੇ ਨਿਰਮਾਤਾ ਆਨੰਦ ਐਲ ਰਾਏ ਦੇ ਦਫ਼ਤਰ ਦੇ ਬਾਹਰ ਸਪੋਰਟ ਕੀਤਾ ਗਿਆ। ਫ਼ਿਲਮੀ ਮਾਹਰਾਂ ਮੁਤਾਬਕ ਸਾਰਾ ਆਪਣਾ ਅਗਲਾ ਪ੍ਰੋਜੈਕਟ ਆਨੰਦ ਐਲ ਰਾਏ ਦੇ ਨਾਲ ਰ ਰਹੀ ਹੈ।