ਪੰਜਾਬ

punjab

ETV Bharat / sitara

ਸਾਰਾ ਨੇ ਸ਼ੇਅਰ ਕੀਤੀਆਂ ਕੇਦਾਰਨਾਥ ਦੀਆਂ bts ਤਸਵੀਰਾਂ - ਸਾਰਾ ਨੇ ਸ਼ੇਅਰ ਕੀਤੀ ਕੇਦਾਰਨਾਥ ਦੀ bts ਤਸਵੀਰਾਂ

ਸਾਰਾ ਅਲੀ ਖ਼ਾਨ ਨੇ ਆਪਣੀ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਦੀਆਂ ਕੁੱਝ bts' ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਦੇ ਨਾਲ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ, "ਉਮੀਦ vs ਰਿਐਲਿਟੀ .... 2020 ਵਿੱਚ ਹਕੀਕਤ।"

ਸਾਰਾ ਨੇ ਸ਼ੇਅਰ ਕੀਤੀ ਕੇਦਾਰਨਾਥ ਦੀ 'ਬਾਇਨਡ ਸੀਨ ਤਸਵੀਰਾਂ
ਸਾਰਾ ਨੇ ਸ਼ੇਅਰ ਕੀਤੀ ਕੇਦਾਰਨਾਥ ਦੀ 'ਬਾਇਨਡ ਸੀਨ ਤਸਵੀਰਾਂ

By

Published : Jun 13, 2020, 11:34 AM IST

ਮੁਬੰਈ: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੀ ਪਹਿਲੀ ਫ਼ਿਲਮ ਕੇਦਾਰਨਾਥ ਦੀ ਸ਼ੂਟਿੰਗ ਦੌਰਾਨ ਖੀਚੀਆ ਫੋਟੋਆਂ ਨੂੰ ਸ਼ੋਸਲ ਮੀਡੀਆ 'ਤੇ ਸਾਂਝਾ ਕੀਤਾ ਹੈ।

ਸਾਰਾ ਨੇ ਆਪਣੀ ਪਹਿਲੀ ਤਸਵੀਰ 'ਚ ਉਤਰਾਖੰਡ ਦੀ ਖੂਬਸੂਰਤ ਵਾਦਿਆਂ 'ਚ ਬੈਠੀ ਨਜ਼ਰ ਆ ਰਹੀ ਹੈ। ਉਹ ਦੂਜੀ ਫੋਟੋ 'ਚ ਇੱਕ ਜੈਕਟ ਪਾ ਕੇ ਸ਼ੂਟ ਦੇ ਲਈ ਤਿਆਰ ਹੋ ਰਹੀ ਹੈ ਜਿਸ 'ਚ ਉਹ ਠੰਢ ਨਾਲ ਕੰਬਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਸਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਥਰੋਬੈਕ ਫੋਟੋ ਨੂੰ ਸਾਂਝਾ ਕੀਤਾ ਸੀ ਜਿਸ 'ਚ ਸਾਰਾ ਕੇਦਾਰਨਾਥ ਮੰਦਰ ਦੇ ਸਾਹਮਣੇ ਖੜੀ ਹੈ। ਇਸ ਫੋਟੋ ਦੇ ਨਾਲ ਸਾਰਾ ਨੇ ਕੈਪਸ਼ਨ ਲਿਖਿਆ ਕਿ ਮੇਜਰ ਥਰੋਬੈਕ... ਨਮਸਤੇ ਦਰਸ਼ਕੋ ਕਹਿ ਸਕਦੇ ਹਾਂ

ਇਹ ਵੀ ਪੜ੍ਹੋ:ਅਜੇ ਦੇਵਗਨ ਲੈ ਕੇ ਆ ਰਹੇ ਨੇ ਬੰਗਾਲੀ ਕ੍ਰਾਈਮ ਥ੍ਰਿਲਰ ਵੈਬ ਸੀਰੀਜ਼

ਜਿਥੇ ਪੂਰੀ ਦੁਨੀਆਂ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ ਉਥੇ ਹੀ ਬਾਲੀਵੁੱਡ ਅਦਾਕਾਰ ਆਪਣੇ ਫੈਨਜ਼ ਦੇ ਮਨੋਰੰਜਨ ਲਈ ਸ਼ੋਸਲ ਮੀਡੀਆ 'ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।

ਸਾਰਾ ਹੁਣ ਆਪਣੀ ਅਗਲੀ ਫਿਲਮ ਕੁੱਲੀ ਨੂੰ.1 ਦੇ ਰਿਲੀਜ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਫਿਲਮ 'ਚ ਸਾਰਾ ਵਰੁਣ ਧਵਨ ਦੇ ਨਾਲ ਦਿਖਾਈ ਦੇਵੇਗੀ। ਇਹ ਫਿਲਮ 1 ਮਈ ਨੂੰ ਰਿਲੀਜ਼ ਹੋਣੀ ਸੀ ਪਰ ਲੌਕਡਾਊਨ ਹੋਣ ਕਾਰਨ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ।

ABOUT THE AUTHOR

...view details