ਪੰਜਾਬ

punjab

By

Published : Dec 1, 2019, 5:20 PM IST

Updated : Dec 2, 2019, 8:36 AM IST

ETV Bharat / sitara

ਜਲਦ ਸਲਮਾਨ ਖ਼ਾਨ ਨਾਲ ਫ਼ਿਲਮ 'ਚ ਨਜ਼ਰ ਆ ਸਕਦੀ ਹੈ ਸਾਰਾ ਅਲੀ ਖ਼ਾਨ

ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਾਰਾ ਜਲਦੀ ਹੀ ਸਲਮਾਨ ਖ਼ਾਨ ਨਾਲ ਕੰਮ ਕਰਨ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਵੱਲੋਂ ਕੀਤਾ ਜਾਵੇਗਾ।

sara ali khan
ਫ਼ੋਟੋ

ਮੁੰਬਈ: ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੇ ਫੈੱਨਸ ਮੋਮੈਂਟਸ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ। ਇਸ ਦੌਰਾਨ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਾਰਾ ਜਲਦੀ ਹੀ ਸਲਮਾਨ ਖ਼ਾਨ ਨਾਲ ਕੰਮ ਕਰਨ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਵੱਲੋਂ ਕੀਤਾ ਜਾਵੇਗਾ।

ਹੋਰ ਪੜ੍ਹੋ: ਅਨੁਸ਼ਕਾ ਨੂੰ ਲੈੇ ਕੇ ਵਿਰਾਟ ਨੇ ਦੱਸੀਆਂ ਕੁਝ ਅਹਿਮ ਗੱਲਾਂ

ਮੀਡੀਆ ਰਿਪੋਰਟਾਂ ਮੁਤਾਬਕ, ਆਨੰਦ ਐੱਲ ਰਾਏ ਆਪਣੀ ਅਗਲੀ ਫ਼ਿਲਮ ਸਲਮਾਨ ਖ਼ਾਨ ਨਾਲ ਬਣਾਉਣਾ ਚਾਹੁੰਦੇ ਹਨ ਤੇ ਸਾਰਾ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਦੀ ਇੱਛੁਕ ਹੈ। ਇੱਕ ਸੂਤਰ ਅਨੁਸਾਰ ਸਾਰਾ ਸ਼ੁੱਕਰਵਾਰ ਨੂੰ ਆਨੰਦ ਨੂੰ ਮਿਲੀ ਸੀ।

ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਰਾ ਜਲਦ ਹੀ ਸਲਮਾਨ ਦੀ ਅਗਲੀ ਫ਼ਿਲਮ ਦਾ ਹਿੱਸਾ ਬਣਨ ਜਾ ਰਹੀ ਹੈ। ਫਿਲਹਾਲ ਇਸ ਖ਼ਬਰ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

ਹੋਰ ਪੜ੍ਹੋ: ਹੈਵਨਲੀ ਪੈਲੇਸ ਵਿੱਚ "ਗੁੰਜ" ਪ੍ਰੋਗਰਾਮ ਦਾ ਆਯੋਜਨ, ਦਰਸ਼ਕਾਂ ਨੇ ਮਾਣਿਆਂ ਆਨੰਦ

ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਜਲਦ ਇਮਤਿਆਜ਼ ਅਲੀ ਦੀ ਫ਼ਿਲਮ ਵਿੱਚ ਨਜ਼ਰ ਆਵੇਗੀ। ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਕਾਰਤਿਕ ਆਰਯਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਂਣਗੇ। ਇਸ ਤੋਂ ਇਲਾਵਾ ਸਾਰਾ ਡੇਵਿਡ ਧਵਨ ਦੀ ਫ਼ਿਲਮ 'ਕੁਲੀ ਨੰਬਰ 1' ਵਿੱਚ ਵੀ ਕੰਮ ਕਰ ਰਹੀ ਹੈ। ਇਸ ਵਿੱਚ ਉਸ ਦੇ ਨਾਲ ਵਰੁਣ ਧਵਨ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

Last Updated : Dec 2, 2019, 8:36 AM IST

ABOUT THE AUTHOR

...view details